pūratiपूरति
ਸੰ. ਪੂਰ੍ਤਿ. ਸੰਗ੍ਯਾ- ਕਿਸੇ ਕੰਮ ਦੀ ਸਮਾਪਤਿ। ੨. ਪੂਰਣਤਾ। ੩. ਭਰਨ ਦੀ ਕ੍ਰਿਯਾ.
सं. पूर्ति. संग्या- किसे कंम दी समापति। २. पूरणता। ३. भरन दी क्रिया.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰ. ਸਮਾਪ੍ਤਿ. ਸੰਗ੍ਯਾ- ਭੋਗ. ਖ਼ਾਤਿਮਾ। ੨. ਪ੍ਰਾਪਤੀ. ਹਾਸਿਲ ਹੋਣ ਦਾ ਭਾਵ....
ਦੇਖੋ, ਭਰਣ। ੨. ਸੰਚੇ ਵਿੱਚ ਪਾਉਣ ਯੋਗ੍ਯ ਪਘਰਿਆ ਹੋਇਆ ਪਦਾਰਥ. "ਮੈਨ ਸੁਨਾਰ ਭਰਨ ਜਨੁ ਭਰੀ." (ਚਰਿਤ੍ਰ ੨੪)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....