pulahaपुलह
ਸੰ. ਸੰਗ੍ਯਾ- ਇੱਕ ਰਿਖੀ, ਜੋ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਇਸ ਦੀ ਸੱਤ ਰਿਖੀਆਂ ਅਤੇ ਪ੍ਰਜਾ ਪਤੀਆਂ ਵਿੱਚ ਗਿਣਤੀ ਹੈ.
सं. संग्या- इॱक रिखी, जो ब्रहमा दा मानस पुत्र लिखिआ है. इस दी सॱत रिखीआं अते प्रजा पतीआं विॱच गिणती है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਰਿਖਿ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਮਾਨੁਸ. ਮਨੁੱਖ. "ਮਾਨਸ ਕੋ ਜਨਮੁਲੀਨ, ਸਿਮਰਨੁ ਨਹ ਨਿਮਖ ਕੀਨ." (ਜੈਜਾ ਮਃ ੯) ੨. ਸੰ. मानस. ਮਨ. ਦਿਲ। ੩. ਮਾਨਸਰੋਵਰ. ਤਿੱਬਤ ਦੀ ਇੱਕ ਪ੍ਰਸਿੱਧ ਝੀਲ, ਜੋ ਪੁਰਾਣਾਂ ਅਨੁਸਾਰ ਬ੍ਰਹਮਾ ਨੇ ਕੈਲਾਸ ਪਾਸ ਰਚੀ ਹੈ. ਮਾਨਸਰੋਵਰ ਤਾਲ ਦਾ ਵਿਸਤਾਰ ੫੦- ੬੦ ਮੀਲ ਹੈ. ਇਹ ਕੈਲਾਸ ਦੇ ਦੱਖਣ ਵੱਲ ੧੫੩੦੦ ਫੁਟ ਦੀ ਬਲੰਦੀ ਤੇ ਹੈ. ਕਵੀਆਂ ਨੇ ਇਸ ਨੂੰ ਹੰਸਾਂ ਦਾ ਨਿਵਾਸ ਅਸਥਾਨ ਲਿਖਿਆ ਹੈ। ੪. ਮਨੋਰਥ, ਸੰਕਲਪ. "ਸਭਿ ਪੁਰੇ ਮਾਨਸ ਤਿਨਛੇ." (ਬਸੰ ਮਃ ੪) ੫. ਵਿ- ਮਨ ਦਾ. ਮਨ ਨਾਲ ਹੈ ਜਿਸ ਦਾ ਸੰਬੰਧ। ੬. ਮਾਨਸਰ ਨਾਲ ਹੈ ਜਿਸ ਦਾ ਸੰਬੰਧ. ਮਾਨਸਰ ਪੁਰ ਰਹਿਣ ਵਾਲਾ। ੭. ਭੂਟਾਨ ਦੇ ਪਹਾੜਾਂ ਤੋਂ ਨਿਕਲਿਆ ਆਸਾਮ ਦਾ ਇੱਕ ਦਰਿਆ ਜੋ ਗੋਆਲਪਾਰਾ ਪਾਸ ਬ੍ਰਹਮਪੁਤ੍ਰ ਨਦ ਵਿੱਚ ਮਿਲਦਾ ਹੈ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਔਲਾਦ. ਸੰਤਾਨ। ੨. ਉਤਪੱਤਿ. ਪੈਦਾਇਸ਼। ੩. ਰੈਯਤ. ਕਿਸੇ ਰਾਜਾ ਦੇ ਰਾਜ ਵਿੱਚ ਰਹਿਣ ਵਾਲੇ ਉਹ ਲੋਕ, ਜੋ ਕਰ (ਮਹਿਸੂਲ) ਦਿੰਦੇ ਹਨ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....