pīsana, pīsanāपीसन, पीसना
ਦੇਖੋ, ਪੀਸਣਾ ਅਤੇ ਪੀਸਣੁ. "ਪੀਸ ਪੀਸਿ ਓਢਿ ਕਾਮਰੀ." (ਸੂਹੀ ਮਃ ੫)
देखो, पीसणा अते पीसणु. "पीस पीसि ओढि कामरी." (सूही मः ५)
ਕ੍ਰਿ- ਪੀਹਣਾ. ਚੂਰਨ ਕਰਨਾ. ਸੰ. पिच्. ਧਾ- ਪੀਸਨਾ। ੨. ਸੰ. ਪੇਸਣ. ਪੀਹਣ ਦੀ ਕ੍ਰਿਯਾ. "ਪੀਸਉ ਚਰਨ ਪਖਾਰਿ ਆਪੁ ਤਿਆਗੀਐ." (ਆਸਾ ਛੰਤ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਪੀਸਣਾ। ੨. ਸੰਗ੍ਯਾ- ਪੀਸਣ ਯੋਗ੍ਯ ਅੰਨ. ਪੇਸ਼੍ਯ. "ਹਰਿਜਨ ਕੈ ਪੀਸਣੁ ਪੀਸਿ ਕਮਾਵਾ." (ਸੂਹੀ ਮਃ ੫) ੩. ਪੀਹਣ ਦਾ ਵੱਟਾ, ਜੋ ਸਿਲਾ ਉੱਪਰ ਰੱਖੀ ਵਸਤੁ ਨੂੰ ਪੀਂਹਦਾ ਹੈ. "ਸਿਲਾ ਸੰਤੋਖ ਪੀਸਣੁ ਹਥਿ ਦਾਨੁ." (ਮਲਾ ਮਃ ੧)...
ਸੰਗ੍ਯਾ- ਪੀਹਣ. ਪੀਹਣ ਲਈ ਸਾਫ ਕੀਤਾ ਅੰਨ. ਪੇਸ਼੍ਯ. "ਪੀਸ ਜਿਮ ਪੀਸੇ ਗਏ ਦਾਨਵ ਅਪਾਰ ਜੰਗ." (ਸਲੋਹ) ੨. ਦੇਖੋ, ਪੀਸਣਾ....
ਪੀਸਕੇ. ਪੀਹਕੇ. ਦੇਖੋ, ਪੀਸਣਾ....
ਕ੍ਰਿ. ਵਿ- ਓਢਕੇ. ਪਹਿਰਕੇ "ਓਢਿ ਨਗਨ ਨ ਹੋਈ." (ਬਿਲਾ ਮਃ ੫)...
ਕੰਬਲ. "ਪੀਸਨ ਪੀਸਿ ਓਢਿ ਕਾਮਰੀ." (ਸੂਹੀ ਮਃ ੫)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....