pīlībhītaपीलीभीत
ਯੂ. ਪੀ. ਰੁਹੇਲਖੰਡ ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਸ ਦਾ ਰੇਲਵੇ ਸਟੇਸ਼ਨ ਲਖਨਊ- ਸੀਤਾਪੁਰ- ਬਰੇਲੀ ਲਾਈਨ ਪੁਰ ਹੈ.
यू. पी. रुहेलखंड विॱच इॱक नगर, जो जिले दा प्रधान असथान है. इस दा रेलवे सटेशन लखनऊ- सीतापुर- बरेली लाईन पुर है.
ਯੂ. ਪੀ. ਦਾ ਇੱਕ ਇਲਾਕਾ. ਜਿਸ ਵਿੱਚ ਬਦਾਉਂ, ਬਿਜਨੌਰ ਅਤੇ ਬਰੇਲੀ ਜਿਲੇ ਹਨ. ਇਸ ਦੇ ਉੱਤਰ ਹਿਮਾਲਯ, ਦੱਖਣ ਗੰਗਾ ਅਤੇ ਪੂਰਵ ਵੱਲ ਅਵਧ ਹੈ. ਰੋਹੂ ਪਹਾੜ ਦੇ ਵਸਨੀਕ (ਰੋਹੇਲੇ) ਇਸ ਵਿੱਚ ਆਕੇ ਆਬਾਦ ਹੋਏ, ਇਸ ਕਾਰਣ ਨਾਮ ਰੁਹੇਲਖੰਡ ਹੋਇਆ. ਇਸ ਦਾ ਰਕਬਾ ੧੯, ੯੦੮ ਵਰਗ ਮੀਲ ਅਤੇ ਜਨਸੰਖ੍ਯਾ ੫, ੫੦੦, ੦੦੦ ਹੈ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
Lucknow ਯੂ. ਪੀ. ਵਿੱਚ ਅਵਧ ਦਾ ਪ੍ਰਧਾਨ ਨਗਰ, ਜੋ ਗੋਮਤੀ ਨਦੀ ਦੇ ਕਿਨਾਰੇ ਵਸਦਾ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਲਕ੍ਸ਼੍ਮਣਵਤੀ" ਹੈ. ਰਾਮਚੰਦ੍ਰ ਜੀ ਦੇ ਭਾਈ ਲਕ੍ਸ਼੍ਮਣ ਨੇ ਇਹ ਪੂਰੀ ਆਬਾਦ ਕੀਤੀ ਸੀ. ਲਖਨਊ ਅਵਧ ਰੁਹੇਲਖੰਡ ਰੇਲਵੇ ਦਾ ਭਾਰੀ ਜੱਕਸ਼ਨ ਹੈ. ਰੇਲ ਦੇ ਰਸਤੇ ਕਲਕੱਤੇ ਤੋਂ ੬੬੬ ਅਤੇ ਬੰਬਈ ਤੋਂ ੮੮੫ ਮੀਲ ਹੈ. ਯੂ. ਪੀ. ਵਿੱਚ ਇਹ ਸਭ ਤੋਂ ਵਡਾ ਸ਼ਹਿਰ ਹੈ. ਲਖਨਊ ਦੀ ਜਨਸੰਖ੍ਯਾ ੨੪੩, ੫੩੩ ਹੈ.#ਸਨ ੧੮੫੭ ਦੇ ਗਦਰ ਵਿੱਚ ਲਖਨਊ ਬਾਗੀਆਂ ਦਾ ਭਾਰੀ ਅੱਡਾ ਸੀ ਅਤੇ ਇੱਥੇ ਕਈ ਅੰਗ੍ਰੇਜ ਇਸਤ੍ਰੀਆਂ ਅਤੇ ਬੱਚੇ ਵਡੀ ਬੇਰਹਮੀ ਨਾਲ ਮਾਰੇ ਗਏ.#੨੧ ਮਾਰਚ ਸਨ ੧੮੫੮ ਨੂੰ ਇਹ ਸ਼ਹਿਰ ਪੂਰੀ ਤਰਾਂ ਅੰਗ੍ਰੇਜੀ ਇਲਾਕੇ ਵਿੱਚ ਮਿਲ ਗਿਆ.#ਲਖਨਊ ਵਿੱਚ ਗੋਬਿੰਦ ਜੀ ਦੇ ਧੂੰਏ ਵਿੱਚੋਂ ਮੀਹਾਂਸਾਹਿਬ ਦੀ ਸੰਪ੍ਰਦਾਯ ਦੇ ਉਦਾਸੀ ਸਾਧੂਆਂ ਦੀ ਪ੍ਰਸਿੱਧ ਗੱਦੀ ਹੈ, ਜੋ ਮਹੱਲਾ ਨਿਵਾਜਗੰਜ ਵਿੱਚ "ਬਾਬਾ ਹਜਾਰਾ ਦਾ ਅਸਥਾਨ" ਨਾਉਂ ਤੋਂ ਪ੍ਰਗਟ ਹੈ. ਇਸ ਨਾਲ ਲੱਖਾਂ ਰੁਪਯਾਂ ਦੀ ਜਾਯਦਾਦ ਹੈ....
ਯੂ. ਪੀ. ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਸ ਨੂੰ ਬਾਂਸਬਰੇਲੀ ਭੀ ਆਖਦੇ ਹਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....