pīlaपील
ਫ਼ਾ. [پیل] ਸੰਗ੍ਯਾ- ਹਾਥੀ. ਸੰ. ਪੀਲੁ. "ਪੀਲਰਾਜ ਫਿਰੇ ਕਹੂੰ ਰਣ." (ਚੰਡੀ ੨) ੨. ਸ਼ਤਰੰਜ ਦੀ ਖੇਡ ਦਾ ਇੱਕ ਮੋਹਰਾ.
फ़ा. [پیل] संग्या- हाथी. सं. पीलु. "पीलराज फिरे कहूं रण." (चंडी २) २. शतरंज दी खेड दा इॱक मोहरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰ. ਸੰਗ੍ਯਾ- ਹਾਥੀ। ੨. ਜਾਲ (ਬਣ) ਦਾ ਬਿਰਛ, ਅਤੇ ਉਸ ਦਾ ਫਲ. (Careya arborea). ੩. ਫੁੱਲ। ੪. ਬਾਣ. ਤੀਰ। ੫. ਛੋਲਿਆਂ ਦਾ ਸਾਗ। ੬. ਕੀੜਾ, ਜੋ ਫਲਾਂ ਵਿੱਚ ਹੁੰਦਾ ਹੈ। ੭. ਅਖਰੋਟ ਦਾ ਬਿਰਛ। ੮. ਹੱਥ ਦੀ ਹਥੇਲੀ....
ਸੰਗ੍ਯਾ- ਗਜਰਾਜ. ਰਾਜੇ ਦੀ ਸਵਾਰੀ ਦਾ ਵਡਾ ਹਾਥੀ। ੨. ਐਰਾਵਤ. ਇੰਦ੍ਰ ਦੀ ਸਵਾਰੀ ਦਾ ਹਾਥੀ....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਅ਼. [شطرنج] ਸੰਗ੍ਯਾ- ਸ਼ਤ (ਸਮੁੰਦਰ) ਰੰਜ (ਫ਼ਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ ਮੂਲ ਸ਼ਸ਼ਰੰਗ ਹੈ, ਅਰਥਾਤ ਛੀ ਰੰਗ. ਛੀ ਪ੍ਰਕਾਰ ਦੇ ਮੁਹਰੇ (ਪਾਤਸ਼ਾਹ, ਵਜ਼ੀਰ, ਫੀਲਾ, ਘੋੜਾ, ਰੁਖ ਅਤੇ ਪਿਆਦਾ) ਹੋਣ ਜਿਸ ਵਿੱਚ. ਇਹ ੬੪ ਖਾਨਿਆਂ ਦੀ ਬਿਸਾਤ ਉੱਪਰ ਖੇਡੀਦਾ ਹੈ. ਦੋਹੀਂ ਪਾਸੀਂ ਸੋਲਾਂ ਸੋਲਾਂ ਮੁਹਰੇ ਹੁੰਦੇ ਹਨ. ਜਦ ਬਾਦਸ਼ਾਹ ਅਜੇਹੇ ਖਾਨੇ ਵਿੱਚ ਪਹੁੰਚ ਜਾਵੇ ਕਿ ਉਸ ਦੀ ਚਾਲ ਪੂਰੀ ਤਰਾਂ ਬੰਦ ਹੋ ਜਾਵੇ ਤਦ ਬਾਜੀ ਮਾਤ ਹੋ ਜਾਂਦੀ ਹੈ. "ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ." (ਆਸਾ ਮਃ ੧) ਦੇਖੋ, ਪੱਕੀ ਸਾਰੀ....
ਸੰਗ੍ਯਾ- ਖੇਲ। ੨. ਬਾਜ਼ੀ....
ਦੇਖੋ, ਮੁਹਰਾ। ੨. ਮੂੜ੍ਹਾ. ਪੀਠ. "ਬੈਠ ਮੋਹਰੇ ਪਰ ਢਿਗ ਮਾਤਾ." (ਗੁਪ੍ਰਸੂ) ੩. ਦੇਖੋ, ਮੋੜ੍ਹਾ....