pāzēbaपाज़ेब
ਫ਼ਾ. [پازیب] ਸੰਗ੍ਯਾ- ਪੈਰ ਨੂੰ ਜ਼ੇਬ (ਸ਼ੋਭਾ) ਦੇਣ ਵਾਲਾ ਭੂਸਣ. ਨੂਪੁਰ. ਬਾਂਕ.
फ़ा. [پازیب] संग्या- पैर नूं ज़ेब (शोभा) देण वाला भूसण. नूपुर. बांक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਫ਼ਾ. [زیب] ਜ਼ੇਬ. ਸੰਗ੍ਯਾ- ਸ਼ੋਭਾ। ੨. ਤੁ. [جیب] ਜੇਬ. ਖੀਸਾ. ਪਾਕਟ pocket । ੩. ਅ਼. ਪਹੁੰਚੇ ਦੀ ਰਖ੍ਯਾ ਲਈ ਪਹਿਰਿਆ ਹੋਇਆ. ਲੋਹੇ ਦਾ ਕਫ਼. "ਜੇਬੋ ਟਿਕੈ ਨ ਬਖਤਰ ਰਹਿ ਹੈ." (ਚਰਿਤ੍ਰ ੧੯੫)...
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਨੂਪੁਰ. ਸੰਗ੍ਯਾ- ਪੈਰਾਂ ਦਾ ਗਹਿਣਾ. ਝਾਂਜਰ....
ਵਿ- ਵਿੰਗਾ. ਵ੍ਯੰਗ. "ਨ ਸੰਤ ਬਾਰ ਬਾਂਕ ਹਨਐ." (ਬ੍ਰਹਮਾਵ) ਸੰਤਾਂ ਦਾ ਰੋਮ ਵਿੰਗਾ ਨਹੀਂ ਹੁੰਦਾ। ੨. ਸੰਗ੍ਯਾ- ਇਸਤ੍ਰੀਆਂ ਦੇ ਪੈਰਾਂ ਦਾ ਇੱਕ ਵਿੰਗਾ ਗਹਿਣਾ. ਪਾਜ਼ੇਬ। ੩. ਇੱਕ ਸ਼ਾਸਤ੍ਰ, ਜੋ ਸ਼ੇਰ ਦੇ ਨਹੁਂ" ਜੇਹਾ ਖ਼ਮਦਾਰ ਹੁੰਦਾ ਹੈ। ੪. ਡਿੰਗ. ਤਲਵਾਰ. ਸ਼ਮਸ਼ੇਰ. "ਬਾਂਕ ਬਜ੍ਰ ਬਿਛੂਓ ਤੁਹੀ." (ਸਨਾਮਾ) ਦੇਖੋ, ਸ਼ਸਤ੍ਰ....