pāsurī, pānsurī, pānsulīपासुरी, पांसुरी, पांसुली
ਸੰਗ੍ਯਾ- ਪਾਰ੍ਸ਼੍ਹ ਦੀ ਹੱਡੀ. ਦੇਖੋ, ਪਸਲੀ. "ਗਨ ਪਾਸੁਰੀਨ ਸਭ ਕਾਟਦੀਨ." (ਗੁਪ੍ਰਸੂ)
संग्या- पार्श्ह दी हॱडी. देखो, पसली. "गन पासुरीन सभ काटदीन." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਸ਼ੁੰਕਾ. ਸੰਗ੍ਯਾ- ਛਾਤੀ ਦੇ ਪਿੰਜਰ ਦੀ ਖ਼ਮਦਾਰ ਹੱਡੀ. ਵੱਖੀ ਦੀ ਹੱਡੀ. ਪਾਂਸੁਲੀ, " ਪਸਲੀ ਚੀਰਦੀਨ ਤਤਕਾਲਾ." (ਸਲੋਹ)...