pādhajaपादज
ਸੰ. ਸੰਗ੍ਯਾ- ਪੈਰਾਂ ਤੋਂ ਜਨਮਿਆ, ਸ਼ੂਦ੍ਰ. ਦੇਖੋ, ਬਾਹੁਜ.
सं. संग्या- पैरां तों जनमिआ, शूद्र. देखो, बाहुज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ੂਦ੍ਰ. ਸੰਗ੍ਯਾ- ਹਿੰਦੂਮਤ ਅਨੁਸਾਰ ਚੌਥਾ ਵਰਣ, ਜਿਸਦਾ ਧਰਮ ਤਿੰਨ ਵਰਣਾਂ ਦੀ ਸੇਵਾ ਕਰਕੇ ਨਿਰਵਾਹ ਕਰਨਾ ਹੈ. ਝਿਉਰ, ਨਾਈ, ਛੀਂਬਾ, ਤ੍ਰਖਾਣ ਆਦਿ ਸ਼ੂਦ੍ਰ ਗਿਣੇ ਜਾਂਦੇ ਹਨ. ਸ਼ੂਦ੍ਰ ਅਤੇ ਇਸਤ੍ਰੀ ਨੂੰ ਹਿੰਦੂਧਰਮ ਅਨੁਸਾਰ ਜਪ ਤਪ ਦਾ ਕੇਵਲ ਅਨਧਿਕਾਰੀ ਹੀ ਨਹੀਂ ਠਹਿਰਾਇਆ ਸਗੋਂ ਇਨ੍ਹਾਂ ਕਰਮਾਂ ਤੋਂ ਪਤਿਤ ਹੋ ਜਾਣਾ ਦੱਸਿਆ ਹੈ. ਦੇਖੋ, ਅਤਿ ਸਿਮ੍ਰਿਤਿ ਸ਼. ੧੩੩. ਦੇਖੋ, ਚਾਰ ਵਰਣ ਅਤੇ ਵਰਣ....
ਸੰਗ੍ਯਾ- ਬਾਹੁ (ਭੁਜਾ) ਤੋਂ ਪੈਦਾ ਹੋਇਆ ਕ੍ਸ਼੍ਤ੍ਰਿਯ. ਛਤ੍ਰੀ। ੨. ਵਾਹੁਜ ਸ਼ਬਦ ਭੀ ਸਹੀ ਹੈ. ਦੇਖੋ, ਚਾਰ ਵਰਣ....