parināmavādhaपरिणामवाद
ਸੰ. ਸੰਗ੍ਯਾ- ਸਾਂਖ੍ਯ ਮਤ ਅਨੁਸਾਰ ਇਹ ਸਿੱਧਾਂਤ ਕਿ ਪ੍ਰਕ੍ਰਿਤਿ ਦੇ ਪਰਿਣਾਮ (ਰੂਪਾਂਤਰ ਹੋਣ) ਤੋਂ ਜਗਤ ਰਚਨਾ ਹੁੰਦੀ ਹੈ.
सं. संग्या- सांख्य मत अनुसार इह सिॱधांत कि प्रक्रिति दे परिणाम (रूपांतर होण) तों जगत रचना हुंदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸੰਖ੍ਯਾ (ਗਿਣਤੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਗਿਣਤੀ ਜਾਣਨ ਵਾਲਾ ਵਿਦ੍ਵਾਨ. ਹਿਸਾਬਦਾਂ। ੩. ਸਾਂਖ੍ਯਸ਼ਾਸਤ੍ਰ. ਦੇਖੋ, ਖੱਟ ਸਾਸਤ੍ਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਸਿਧਾਂਤ....
ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ....
ਸੰ. ਸੰਗ੍ਯਾ- ਬਦਲਣ ਦਾ ਭਾਵ. ਰੂਪਾਂਤਰ ਹੋਣਾ। ੨. ਨਤੀਜਾ. ਫਲ। ੩. ਇੱਕ ਅਰਥਾਲੰਕਾਰ. ਜੇ ਉਪਮੇਯ ਦਾ ਕਾਰਜ ਅਭੇਦਰੂਪ ਉਪਮਾਨ ਕਰੇ, ਤਦ "ਪਰਿਣਾਮ" ਅਲੰਕਾਰ ਹੁੰਦਾ ਹੈ.#ਹ੍ਵੈ ਉਪਮੇਯ ਸਰੂਪ ਜਹਿਂ, ਕ੍ਰਿਯਾਵਾਨ ਉਪਮਾਨ,#ਅਲੰਕਾਰ ਪਰਿਣਾਮ ਤਹਿਂ, ਸੁ ਕਵਿ ਕਰਤ ਵਾਖ੍ਯਾਨ।#ਉਦਾਹਰਣ- (ਅਲੰਕਾਰਸਾਗਰਸਧਾ)#ਨੈਨਕਮਲ ਨਿਰਖੈਂ ਗੁਰਸਿੱਖਨ.#ਇਸ ਥਾਂ ਨੇਤ੍ਰ ਉਪਮੇਯ ਹੈ ਕਮਲ ਉਪਮਾਨ ਹੈ, ਪਰ ਨਿਰਖਣਾ ਉਪਮੇਯ ਦਾ ਕੰਮ, ਕਮਲ ਉਪਮਾਨ ਕਰਦਾ ਹੈ....
ਹੋਰ ਰੂਪ ਦੂਜੀ ਸ਼ਕਲ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...