parigrahaपरिग्रह
ਸੰ. ਸੰਗ੍ਯਾ- ਗ੍ਰਹਣ ਕਰਨਾ. ਲੈਣਾ। ੨. ਦਾਨ ਪ੍ਰਾਪਤ ਕਰਨਾ। ੩. ਧਨ ਸੰਗ੍ਰਹ। ੪. ਪਰਿਵਾਰ. ਕੁਟੰਬ। ੫. ਇਸਤ੍ਰੀਗ੍ਰਹਣ. ਵਿਆਹ ੬. ਕ੍ਰਿਪਾ. ਮਿਹਰਬਾਨੀ। ੭. ਕ਼ਸਮ. ਸੌਂਹ। ੮. ਹੱਥ. ਹਸ੍ਤ। ੯. ਫੌਜ ਦਾ ਪਿਛਲਾ ਭਾਗ.
सं. संग्या- ग्रहण करना. लैणा। २. दान प्रापत करना। ३. धन संग्रह। ४. परिवार. कुटंब। ५. इसत्रीग्रहण. विआह ६. क्रिपा. मिहरबानी। ७. क़सम. सौंह। ८. हॱथ. हस्त। ९. फौज दा पिछला भाग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸੰ. ਸੰ- ਗ੍ਰਹ. ਸੰਗ੍ਯਾ- ਇਕੱਠ. ਸੰਚਯ। ੨. ਜਮਾ ਕਰਨ ਦੀ ਕ੍ਰਿਯਾ. "ਖਿਮਾ ਧਨ ਸੰਗ੍ਰਹੇਇ." (ਬਸੰ ਮਃ ੧)...
ਸੰ. ਚਾਰੇ ਪਾਸਿਓਂ ਘੇਰਨ ਵਾਲਾ. ਪੜਦਾ. ਆਵਰਣ। ੨. ਤਲਵਾਰ ਆਦਿ ਦਾ ਕੋਸ. ਮਯਾਨ. ਨਯਾਮ। ੩. ਕਿਸੇ ਪੁਰੁਸ ਨੂੰ ਘੇਰਨ ਵਾਲੇ ਸੰਬੰਧੀ. ਕੁਟੰਬ. ਟੱਬਰ। ੪. ਰਾਜੇ ਦੇ ਆਸ ਪਾਸ ਰਹਿਣ ਵਾਲੇ ਨੌਕਰ ਚਾਕਰ। ੫. ਚੰਦ੍ਰਮਾ ਸੂਰਜ ਦਾ ਪਰਿਵੇਸ....
ਸੰ. कुटुम्ब ਕੁਟੁੰਬ. ਸੰਗ੍ਯਾ- ਸੰਤਾਨ. ਔਲਾਦ। ੨. ਪਰਿਵਾਰ. ਕੁੰਬਾ. "ਕੁਟੰਬ ਜਤਨ ਕਰਣੰ." (ਵਾਰ ਜੈਤ)...
ਦੇਖੋ, ਵਿਵਾਹ....
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਫ਼ਾ. [مِہربانی] ਸੰਗ੍ਯਾ- ਕ੍ਰਿਪਾ. ਦਯਾ। ੨. ਪਿਆਰ. ਮੁਹੱਬਤ....
ਅ਼. [قسم] ਸੰਗ੍ਯਾ- ਸੌਂਹ. ਸ਼ਪਥ। ੨. ਪ੍ਰਤਿਗ੍ਯਾ। ੩. ਫ਼ਾ. [کشم] ਕਸ਼ਮ. ਮੈਂ ਖਿੱਚਾਂਗਾ....
ਸੰਗ੍ਯਾ- ਸ਼ਪਥ. ਸੁਗੰਦ. ਕਸਮ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰ. ਸੰਗ੍ਯਾ- ਹੱਥ. ਹਾਥ. "ਹਸ੍ਤ ਕਮਲ ਮਾਥੇ ਪਰਿ ਧਰੀਅੰ." (ਸਵੈਯੇ ਮਃ ੪. ਕੇ) ੨. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। ੩. ਹਾਥੀ ਦੀ ਸੁੰਡ। ੪. ਤੇਰ੍ਹਵਾਂ ਨਛਤ੍ਰ। ੫. ਫ਼ਾ. [ہست] ਹੈ. ਮੌਜੂਦ। ੬. ਫ਼ਾ. [ہشت] ਹਸ਼੍ਤ. ਅਸ੍ਟ. ਅੱਠ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਵਿ- ਪਿੱਛੇ ਦਾ. ਪਿੱਛੇ ਦੀ. ਪਾਸ਼੍ਚਾਤਯ. "ਪਿਛਲੇ ਅਉਗੁਣ ਬਖਸਿਲਏ ਪ੍ਰਭੁ." (ਸੋਰ ਮਃ ੫)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...