parastrīपरस्त्री
ਪਰ- ਸ੍ਤ੍ਰੀ, ਦੂਜੇ ਦੀ ਵਹੁਟੀ. ਆਪਣੀ ਵਿਵਾਹਿਤਾ ਇਸਤ੍ਰੀ ਤੋਂ ਭਿੰਨ ਇਸਤ੍ਰੀ.
पर- स्त्री, दूजे दी वहुटी. आपणी विवाहिता इसत्री तों भिंन इसत्री.
ਸੰ. स्तृ ਧਾ- ਫੈਲਾਉਣਾ. ਢਕਣਾ। ੨. ਦੇਖੋ, ਇਸਤ੍ਰੀ....
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਵਿ- ਵਿਆਹੀ ਹੋਈ. ਉਹ ਇਸਤ੍ਰੀ, ਜਿਸ ਦੀ ਧਰਮ ਅਨੁਸਾਰ ਸ਼ਾਦੀ ਹੋਈ ਹੈ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...