paratāpadhāपरतापदा
ਬਹੁਤ ਲੋਚਦਾ. ਦੇਖੋ, ਪਰਤਾਪ ੪.
बहुतलोचदा. देखो, परताप ४.
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਕ੍ਰਿ. ਵਿ- ਦੇਖਦਾ. ਦੇਖੋ, ਲੋਚਯਾ "ਸਤਿਗੁਰ ਨੋ ਸਭਕੋ ਲੋਚਦਾ." (ਸ੍ਰੀ ਮਃ ੪) ੨. ਚਾਹੁਁਦਾ. ਲੋੜਦਾ....
ਸੰ. ਪ੍ਰਤਾਪ. ਸੰਗ੍ਯਾ- ਤੇਜ. ਇਕ਼ਬਾਲ. "ਪ੍ਰਗਟ ਭਇਆ ਪਰਤਾਪ ਪ੍ਰਭੁ ਭਾਈ." (ਸੋਰ ਅਃ ਮਃ੫) ੨. ਸੰ. प्रतापिन- ਪ੍ਰਤਾਪੀ. ਵਿ- ਤੇਜਵਾਨ. "ਅਲਖ ਅਭੇਵ ਪੁਰਖ ਪਰਤਾਪ." (ਸੁਖਮਨੀ) ੩. ਸੰ. ਪਰਿਤਾਪ. ਸੰਗ੍ਯਾ- ਅਤ੍ਯੰਤ ਜਲਨ. ਮਹਾਦੁੱਖ. "ਨਾਮ ਬਿਨ ਪਰਤਾਪਏ." (ਆਸਾ ਛੰਤ ਮਃ ੧) "ਪਰਤਾਪਹਿਗਾ ਪ੍ਰਾਣੀ" (ਰਾਮ ਮਃ ੧) ੪. ਚਿੱਤ ਦੀ ਤੀਵ੍ਰ ਇੱਛਾ. ਚਿੱਤ ਦੀ ਵ੍ਯਾਕੁਲ ਦਸ਼ਾ. "ਹਰਿ ਨਾਵੈ ਨੋ ਸਭੁਕੋ ਪਰਤਾਪਦਾ, ਵਿਣ ਭਾਗਾ ਪਾਇਆ ਨ ਜਾਇ" (ਮਲਾ ਅਃ ਮਃ ੩) "ਸਭ ਨਾਵੈ ਨੋ ਪਰਤਾਪਦਾ." (ਸ੍ਰੀ ਮਃ੧ ਜੋਗੀ ਅੰਦਰਿ) ੫. ਦੇਖੋ, ਪਰਤਾਪੁ....