padhya, padhyaपद्य, पद्य
ਸੰਗ੍ਯਾ- ਉਹ ਕਾਵ੍ਯ, ਜੋ ਛੰਦ ਦੇ ਨਿਯਮਾਂ ਅਨੁਸਾਰ ਹੋਵੇ. ਜਿਸ ਵਿੱਚ ਪਦ (ਛੰਦ ਦੇ ਚਰਣਾਂ) ਦਾ ਪ੍ਰਬੰਧ ਹੋਵੇ. ਨਜਮ। ੨. ਸ਼ੂਦ੍ਰ, ਜਿਸ ਦੀ ਉਤਪੱਤੀ ਪੈਰਾਂ ਤੋਂ ਪੁਰਾਣਾਂ ਨੇ ਮੰਨੀ ਹੈ। ੩. ਵਿ- ਪੈਰਾਂ ਨਾਲ ਹੈ ਜਿਸ ਦਾ ਸੰਬੰਧ.
संग्या- उह काव्य, जो छंद दे नियमां अनुसार होवे. जिस विॱच पद (छंद दे चरणां) दा प्रबंध होवे. नजम। २. शूद्र, जिस दी उतपॱती पैरां तों पुराणां ने मंनी है। ३. वि- पैरां नाल है जिस दा संबंध.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਅ਼. [نظم] ਨਜਮ. ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਪਦ੍ਯ ਕਾਵ੍ਯ. ਛੰਦ ਕਾਵ੍ਯ। ੩. ਅ਼. [نجم] ਨਜਮ. ਸਿਤਾਰਹ. ਤਾਰ। ੪. ਬੇਲ. ਲਤਾ....
ਸੰ. ਸ਼ੂਦ੍ਰ. ਸੰਗ੍ਯਾ- ਹਿੰਦੂਮਤ ਅਨੁਸਾਰ ਚੌਥਾ ਵਰਣ, ਜਿਸਦਾ ਧਰਮ ਤਿੰਨ ਵਰਣਾਂ ਦੀ ਸੇਵਾ ਕਰਕੇ ਨਿਰਵਾਹ ਕਰਨਾ ਹੈ. ਝਿਉਰ, ਨਾਈ, ਛੀਂਬਾ, ਤ੍ਰਖਾਣ ਆਦਿ ਸ਼ੂਦ੍ਰ ਗਿਣੇ ਜਾਂਦੇ ਹਨ. ਸ਼ੂਦ੍ਰ ਅਤੇ ਇਸਤ੍ਰੀ ਨੂੰ ਹਿੰਦੂਧਰਮ ਅਨੁਸਾਰ ਜਪ ਤਪ ਦਾ ਕੇਵਲ ਅਨਧਿਕਾਰੀ ਹੀ ਨਹੀਂ ਠਹਿਰਾਇਆ ਸਗੋਂ ਇਨ੍ਹਾਂ ਕਰਮਾਂ ਤੋਂ ਪਤਿਤ ਹੋ ਜਾਣਾ ਦੱਸਿਆ ਹੈ. ਦੇਖੋ, ਅਤਿ ਸਿਮ੍ਰਿਤਿ ਸ਼. ੧੩੩. ਦੇਖੋ, ਚਾਰ ਵਰਣ ਅਤੇ ਵਰਣ....
ਮੋਟੀ ਅਤੇ ਛੋਟੀ ਰੋਟੀ. ਦੇਖੋ, ਮੰਨ ੧। ੨. ਦੇਖੋ. ਮੰਨਣਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....