nakāsha, nakāashaनॱकाश, नॱक़ाश
ਅ਼. [نّقش] ਸੰਗ੍ਯਾ- ਨਕ਼ਸ਼ ਕਰਨ ਵਾਲਾ, ਚਿਤ੍ਰਕਾਰ. ਚਿਤੇਰਾ. ਨਕ਼ਸ਼ੇ ਨਵੀਸ.
अ़. [نّقش] संग्या- नक़श करन वाला, चित्रकार. चितेरा. नक़शे नवीस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نقش] ਸੰਗ੍ਯਾ- ਸੂਰਤ. ਸ਼ਕਲ। ੨. ਚਿੰਨ੍ਹ. ਨਿਸ਼ਾਨ। ੩. ਲਿਆਕ਼ਤ. ਯੋਗ੍ਯਤਾ। ੪. ਯੰਤ੍ਰ, ਲਿਖਿਆ ਹੋਇਆ ਮੰਤ੍ਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਤਸਵੀਰ ਬਣਾਉਣ ਵਾਲਾ. ਮੁਸੁੱਵਰ।...
ਸੰਗ੍ਯਾ- ਚਿਤ੍ਰਕਾਰ. ਮੁਸੁੱਵਰ. "ਤਜਿ ਚਿਤ੍ਰੈ ਚਿਤੁ ਰਾਖਿਚਿਤੇਰਾ." (ਗਉ ਕਬੀਰ ਬਾਵਨ) ਚਿਤ੍ਰ ਜਗਤ ਅਤੇ ਚਿਤ੍ਰਕਾਰ ਕਰਤਾਰ ਹੈ....
ਫ਼ਾ. [نویس] ਸੰਗ੍ਯਾ- ਲਿਖਣ ਵਾਲਾ. ਲੇਖਕ. ਇਸ ਸ਼ਬਦ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ, ਜਿਵੇਂ- ਅ਼ਰਜੀਨਵੀਸ, ਨਕ਼ਲਨਵੀਸ ਆਦਿ। ੨. ਨਵਸ਼ਿਤਨ ਦਾ ਅਮਰ. ਲਿਖ. ਤਹ਼ਰੀਰ ਕਰ....