nirataनिरत
ਸੰ. ਵਿ- ਤਤਪਰ. ਕਿਸੇ ਕੰਮ ਵਿੱਚ ਲੱਗਾ ਹੋਇਆ. ਲਿਵਲੀਨ। ੨. ਦੇਖੋ, ਨਿਰਤਿ ਅਤੇ ਨ੍ਰਿਤ੍ਯ.
सं. वि- ततपर. किसे कंम विॱच लॱगा होइआ. लिवलीन। २. देखो, निरति अते न्रित्य.
ਸੰ. तत्पर, ਵਿ- ਕੰਮ ਕਰਨ ਲਈ ਤਿਆਰ. ਮੁਸ੍ਤੈਦ। ੨. ਚਤੁਰ। ੩. ਤਦਾਸਕ੍ਤ. ਉਸ ਵਿੱਚ ਲਗਿਆ ਹੋਇਆ। ੪. ਸੰਗ੍ਯਾ- ਨਿਮੇਸ ਦਾ ਤੀਹਵਾਂ ਹ਼ਿਸਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਅਤ੍ਯੰਤ ਪ੍ਰੀਤਿ ਨਾਲ. "ਰਵੀਐ ਹਰਿ ਨਿਰਤਿ." (ਬਿਲਾ ਮਃ ਪ) ਦੇਖੋ, ਨਿਰਤ। ੨. ਸੰ. ਨਿਰਤਿ. ਅਤ੍ਯੰਤ ਪ੍ਰੀਤਿ. ਅਖੰਡ ਮੁਹੱਬਤ।#੩. ਸੰ. नृत्य- ਨ੍ਰਿਤ੍ਯ. ਲਯ ਤਾਰ ਨਾਲ ਅੰਗਾਂ ਦੇ ਫੈਲਾਉਣ ਅਤੇ ਸੰਕੋਚਣ ਦੀ ਕ੍ਰਿਯਾ. ਨਾਚ. "ਨਿਰਤਿ ਕਰੇ ਬਹੁ ਵਾਜੇ ਵਜਾਏ." (ਆਸਾ ਮਃ ੩) ੪. ਨਿ- ਰਿਤਿ (ऋति). ਮੰਗਲਰੂਪ. ਕਲ੍ਯਾਨਰੂਪ। ਪ ਮਾਰਗ. ਖੋਜ."ਨਿਰਤਿ ਨੇ ਪਾਈਆ ਗਣੀ ਸਹੰਸ." (ਰਾਮ ਮਃ ੧) ੬. ਅਨ੍ਰਿਤ (अनृत) ਦੀ ਥਾਂ ਭੀ ਨਿਰਤਿ ਸ਼ਬਦ ਆਇਆ ਹੈ. ਅਸਤ੍ਯ. ਮਿਥ੍ਯਾ. "ਸਤਿ ਨਿਰਤਿ ਬੂਝੇ ਜੇ ਕੋਇ." (ਸੁਖਮਨੀ) ਜੇ ਕੋਈ ਸਤ੍ਯ ਅਸਤ੍ਯ ਨੂੰ ਜਾਣੇ. ਦੇਖੋ, ਸਤਿ ਨਿਰਤਿ। ੭. ਨਿਰ੍ਣਯ ਕਰਨ ਦੀ ਕ੍ਰਿਯਾ. ਨਿਰ੍ਣੀਤ ਕਰਨ ਦਾ ਕਰਮ. "ਨਿਰਤਿ ਨ ਪਵੈ ਅਸੰਖ ਗੁਣ." (ਜੈਤ ਛੰਤ ਮਃ ਪ)#੮. ਸੰ. निऋति. ਨਿਰ੍ਤਿ (ਘ੍ਰਿਣਾ- ਗਲਾਨਿ) ਰਹਿਤ। ੯. ਅਧਰਮ ਦੀ ਇਸਤ੍ਰੀ। ੧੦. ਵਿਪਦਾ. ਮੁਸੀਬਤ। ੧੧. ਮੌਤ। ੧੨. ਰਿਗਵੇਦ ਵਿੱਚ ਪਾਪ ਦੇ ਦੇਵਤਾ ਦਾ ਨਾਉਂ ਨਿਰ੍ਤਿ ਲਿਖਿਆ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਲਯ ਤਾਰ ਨਾਲ ਅੰਗਾਂ ਦੀ ਹਰਕਤ, ਜਿਸ ਤੋਂ ਗੀਤ ਦੇ ਭਾਵ ਪ੍ਰਗਟ ਕੀਤੇ ਜਾਣ. ਨਾਚ. ਦੇਖੋ, ਤਾਂਡਵ....