niāmata, niāmatiनिआमत, निआमति
ਅ਼. [نِعمت] ਨਿਅ਼ਮਤ ਸੰਗ੍ਯਾ- ਬਖ਼ਸ਼ਿਸ਼, ਦੇਖੋ, ਵਲੀਨਿਆਮਤਿ। ੨. ਮਾਲ. ਧਨ। ੩. ਰੋਜ਼ੀ ਉਪਜੀਵਿਕਾ.
अ़. [نِعمت] निअ़मत संग्या- बख़शिश, देखो, वलीनिआमति। २. माल. धन। ३. रोज़ी उपजीविका.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਖ਼ਸ਼ਸ਼....
ਅ਼. [ولینِعمت] ਵਲੀਨਿਅ਼ਮਤ. ਨਿਅ਼ਮਤ (ਬਖ਼ਸ਼ਿਸ਼) ਦਾ ਸ੍ਵਾਮੀ. ਦਾਤਾ. "ਵਲੀ ਨਿਆਮਤਿ ਬਿਰਾਦਰਾ." (ਤਿਲੰ ਮਃ ੫)...
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਫ਼ਾ. [روزی] ਰੋਜ਼ੀ. ਸੰਗ੍ਯਾ- ਨਿੱਤ ਦਾ ਭੋਜਨ. "ਰੋਖ ਰੂਹਾਨ ਕੀ ਰੋਜੀ ਨ ਟਾਰੈ." (ਅਕਾਲ)...
ਸੰ. ਸੰਗ੍ਯਾ- ਰੋਜ਼ੀ. ਜੀਵਨ ਦਾ ਗੁਜ਼ਾਰਾ ੨. ਜ਼ਿੰਦਗੀ ਵਿਤਾਉਂਣ ਦਾ ਸਾਧਨ....