niāīnनिआईं
ਸੰਗ੍ਯਾ- ਪਿੰਡ ਦੇ ਕੋਲ ਦੀ ਜ਼ਮੀਨ. ਗੋਇਰਾ। ੨. ਦੇਖੋ, ਨਿਆਈ ੨.
संग्या- पिंड दे कोल दी ज़मीन. गोइरा। २. देखो, निआई २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਕ੍ਰਿ. ਵਿ- ਸਮੀਪ. ਪਾਸ. ਨੇੜੇ। ੨. ਸੰ. ਸੰਗ੍ਯਾ- ਸੂਰ. "ਮਾਸਲ ਬਲੀ ਕੋਲ ਦਿਖਰਾਏ." (ਗੁਪ੍ਰਸੂ) ੩. ਇੱਕ ਜੰਗਲੀ ਜਾਤਿ, ਜੋ ਵਿਸੇਸ਼ ਕਰਕੇ ਭਾਗਲਪੁਰ ਦੇ ਜ਼ਿਲੇ ਵਿੱਚ ਪਾਈ ਜਾਂਦੀ ਹੈ। ੪. ਡਿੰਗ. ਘੜਨਾਵ. ਮੰਜੇ ਹੇਠ ਘੜੇ ਬੰਨ੍ਹਕੇ ਬਣਾਈ ਨੌਕਾ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. न्यायिन. ਵਿ- ਨਿਆਂ ਕਰਨ ਵਾਲਾ. ਆਦਿਲ. "ਹਰਿ ਸਚਾ ਨਿਆਈ." (ਵਾਰ ਬਿਲਾ ਮਃ ੪) ੨. ਤੁਲ੍ਯ. ਸਮਾਨ. "ਪਸੁ ਕੀ ਨਿਆਈ ਸੋਇਓ." (ਸੋਰ ਮਃ ੯) ੩. ਫ਼ਾ. [نیائی] ਨ- ਆਈ. ਤੂ ਨਾ ਆਇਆ।...