nāharaनाहर
ਸੰਗ੍ਯਾ- (नृ- हृ) ਸ਼ੇਰ. ਸਿੰਘ। ੨. ਲਕੜਬਘਾ. ਵ੍ਯਾਘ੍ਰ. ਦੇਖੋ, ਸਿੰਘ। ੩. ਲੋਦੀ ਪਠਾਣਾਂ ਦੀ ਇੱਕ ਸ਼ਾਖ, ਜੋ ਵਿਸ਼ੇਸ ਕਰਕੇ ਡੇਰਾ ਗ਼ਾਜ਼ੀਖ਼ਾਂ ਵਿੱਚ ਹੈ। ੪. ਨਾਹਰਖਾਂ ਦਾ ਸੰਖੇਪ. ਦੇਖੋ, ਨਾਹਰਖ਼ਾਨ.
संग्या- (नृ- हृ) शेर. सिंघ। २. लकड़बघा. व्याघ्र. देखो, सिंघ। ३. लोदी पठाणां दी इॱक शाख, जो विशेस करके डेरा ग़ाज़ीख़ां विॱच है। ४. नाहरखां दा संखेप. देखो, नाहरख़ान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਲਕੜੀ (ਬਿਰਛ) ਪੁਰ ਚੜ੍ਹ ਜਾਣ ਵਾਲਾ ਵ੍ਯਾਘ੍ਰ. ਬਘਾ. Panther...
ਵਿ- ਆਘ੍ਰਾ (ਚੰਗੀ ਤਰਾਂ ਸੁੰਘਕੇ) ਸ਼ਿਕਾਰ ਦੀ ਖੋਜ ਕਰਨ ਵਾਲਾ. ਬਾਘ ਅਤੇ ਉਸ ਦੀ ਮਾਦਾ. Panther। ੨. ਬਘਿਆੜ- ਬਘਿਆੜੀ। ੩. ਸ਼ੇਰ- ਸ਼ੇਰਨੀ....
[لودی] ਪਠਾਣਾਂ ਦੀ ਮਤੀ ਸ਼ਾਖ਼ ਦੀ ਇੱਕ ਕੁਲ. ਇਸ ਨੇ ਦਿੱਲੀ ਵਿੱਚ ਸਨ ੧੪੫੦ ਤੋਂ ਸਨ ੧੫੨੬ ਤੀਕ ਰਾਜ ਕੀਤਾ ਹੈ. ਦੇਖੋ, ਇਬਰਾਹੀਮ ਲੋਦੀ ਅਤੇ ਦੌਲਤਖ਼ਾਂ....
ਸੰ. ਸ਼ਾਕ. ਸੰਗ੍ਯਾ- ਸਾਗ. ਸਬਜੀ. ਖੇਤੀ. "ਜਲ ਬਿਨ ਸਾਖ ਕੁਮਲਾਵਤੀ." (ਬਾਰਹਮਾਹਾ ਮਾਝ) "ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ." (ਸ. ਫਰੀਦ) ੨. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ." (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। "ਹਰਿਨਾਮ ਮਿਲੈ ਪਤਿ ਸਾਖ." (ਮਾਰੂ ਮਃ ੪) ੩. ਨੇਕ ਸ਼ੁਹਰਤ. "ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ." (ਪਾਰਸਾਵ) ੪. ਸੰ ਸ਼ਾਖਾ. ਦੇਖੋ, ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. "ਤੂੰ ਪੇਡ ਸਾਖ ਤੇਰੀ ਫੂਲੀ." (ਮਾਝ ਮਃ ੫) "ਨਾਮ ਸੁਰਤਰੁ ਸਾਖਹੁ." (ਸਹਸ ਮਃ ੫) ੫. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬. ਬੇਲ। ੭. ਗ੍ਰੰਥ ਦਾ ਹਿੱਸਾ. ਭਾਗ. ਕਾਂਡ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਨੁਸਰਤਖ਼ਾਨ ਅਤੇ ਵਲੀਮੁੰਹਮਦਖ਼ਾਨ ਦਾ ਭਾਈ ਮਲੇਰ ਦਾ ਪਠਾਣ, ਜੋ ਸਰਹਿੰਦ ਦੇ ਸੂਬੇ ਵਜ਼ੀਰਖ਼ਾਨ ਦੇ ਹੁਕਮ ਨਾਲ ਆਨੰਦਪੁਰ ਅਤੇ ਚਮਕੌਰ ਦੇ ਜੰਗਾਂ ਵਿੱਚ ਦਸ਼ਮੇਸ਼ ਨਾਲ ਲੜਿਆ. "ਚੁ ਦੀਦਮ ਕਿ ਨਾਹਰ ਬਯਾਮਦ ਬਜੰਗ." (ਜਫਰ)...