naramadhēsa, naramadhēsvara, naramadhēsa, naramadhēsavaraनरमदेस, नरमदेस्वर, नरमदेस, नरमदेसवर
ਸੰ. नर्मदेश. ਨਰਮਦਾ ਦਾ ਅਸਥਾਪਨ ਕੀਤਾ ਕਾਸ਼ੀ ਵਿੱਚ ਸ਼ਿਵਲਿੰਗ. ਦੇਖੋ ਕਾਸ਼ੀ ਖੰਡ ਅਃ ੯੨। ੨. ਨਰਮਦਾ ਨਦੀ ਵਿੱਚੋਂ ਨਿਕਲਿਆ ਹੋਇਆ ਸ਼ਿਵਲਿੰਗ ਦੇ ਆਕਾਰ ਦਾ ਪੱਥਰ ਜੈਸੇ ਗੰਡਕੀ ਵਿੱਚੋਂ ਸ਼ਾਲਗ੍ਰਾਮ ਨਿਕਲਦੇ ਹਨ, ਤੈਸੇ ਨਰਮਦਾ ਵਿੱਚੋਂ ਸ਼ਿਵਲਿੰਗ.
सं. नर्मदेश. नरमदा दा असथापन कीता काशी विॱच शिवलिंग. देखो काशी खंड अः ९२। २. नरमदा नदी विॱचों निकलिआ होइआ शिवलिंग दे आकारदा पॱथर जैसे गंडकी विॱचों शालग्राम निकलदे हन, तैसे नरमदा विॱचों शिवलिंग.
ਸੰ. नर्मदा. ਨਰ੍ਮ (ਆਨੰਦ) ਦੇਣ ਵਾਲੀ ਇਕ ਨਦੀ, ਜੋ ਪੁਰਾਣਾਂ ਵਿੱਚ ਮੇਕਲ ਰਿਖੀ ਦੀ ਪੁਤ੍ਰੀ ਮੰਨੀ ਗਈ ਹੈ, ਇਸੇ ਕਾਰਣ ਇਸ ਨੂੰ ਮੇਕਲਾ ਅਥਵਾ ਮੈਕਲਕੰਨ੍ਯਾ ਭੀ ਆਖਦੇ ਹਨ. ਨਰਮਦਾ ਨੂੰ ਨਾਗਾਂ ਦੀ ਭੈਣ ਭੀ ਮੰਨਿਆ ਹੈ. ਏਸੇ ਨੇ ਗੰਧਰਵਾਂ ਦੇ ਮੁਕਾਬਲੇ ਵਿਚ ਨਾਗਾਂ ਦੀ ਸਹਾਇਤਾ ਲਈ ਪੁਰੁਕੁਤਸ ਨੂੰ ਲਿਆਂਦਾ ਸੀ, ਜਿਸ ਪੁਰ ਪ੍ਰਸੰਨ ਹੋਕੇ ਨਾਗਾਂ ਨੇ ਇਸ ਦਾ ਨਾਉਂ ਨਰਮਦਾ ਰੱਖ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਪੁਰੁਕੁਤਸ ਨਰਮਦਾ ਦਾ ਪੁਤ੍ਰ ਸੀ. ਮਤਸ੍ਯਪੁਰਾਣ ਵਿੱਚ ਇਸ ਦੇ ਪਤਿ ਦਾ ਨਾਉਂ ਦੁਸਹ ਲਿਖਿਆ ਹੈ. ਹਰਿਵੰਸ਼ਂ ਵਿੱਚ ਇਸ ਨੂੰ ਪੁਰੁਕੁਤਸ ਦੀ ਇਸਤ੍ਰੀ ਬਣਾਇਆ ਹੈ ਅਤੇ ਇਸ ਦੇ ਨਾਉਂ "ਰੇਵਾ" ਅਤੇ "ਪੂਰਵਗੰਗਾ" ਭੀ ਕਹੇ ਹਨ. ਚੰਦ੍ਰਮਾ ਦੀ ਲੜਕੀ ਹੋਣ ਤੋਂ "ਇੰਦੁਜਾ" ਅਤੇ "ਸੋਮੋਦਭਵਾ" ਭੀ ਨਰਮਦਾ ਦੇ ਨਾਉਂ ਪੁਰਾਣਾਂ ਵਿੱਚ ਆਏ ਹਨ.#ਇਹ ਨਦੀ ਅਮਰਕੰਟਕ ਤੋਂ ਨਿਕਲਕੇ ਭੜੌਚ ਪਾਸ ਖੰਭਾਤ ਦੀ ਖਾਡੀ ਵਿੱਚ ਡਿਗਦੀ ਹੈ. ਇਸ ਦੀ ਸਾਰੀ ਲੰਬਾਈ ੮੦੧ ਮੀਲ ਹੈ. ਇਸ ਵਿੱਚੋਂ ਸ਼ਿਵਲਿੰਗ ਬਹੁਤ ਨਿਕਲਦੇ ਹਨ. ਦੇਖੋ, ਨਰਮਦੇਸ੍ਵਰ। ੨. ਕੌਸ਼ਿਕ ਦੀ ਇਸਤ੍ਰੀ. ਦੇਖੋ, ਕੌਸ਼ਿਕ ਅਤੇ ਮਾਂਡਵ....
ਸੰਗ੍ਯਾ- ਸ੍ਥਾਪਨ. ਠਹਿਰਾਉਣ ਦਾ ਭਾਵ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਸੰਗ੍ਯਾ- ਜਨਨਇੰਦ੍ਰਿਯ ਸਮਾਨ ਸ਼ਿਵ ਦਾ ਚਿਨ੍ਹ, ਜਿਸ ਨੂੰ ਸ਼ਿਵ ਰੂਪ ਜਾਣਕੇ ਸ਼ੈਵ ਪੂਜਦੇ ਹਨ. ਦੇਖੋ, ਦੁਆਦਸ ਸਿਲਾ ਅਤੇ ਲਿੰਗ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਦੇਖੋ, ਪਥਰ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਗੰਡਕਾ....
ਸੰ. ਸ਼ਾਲਾਗ੍ਰਾਮ. ਸੰਗ੍ਯਾ- ਗੰਡਕੀ ਨਦੀ ਦੇ ਕਿਨਾਰੇ ਇੱਕ ਪਿੰਡ, ਜਿਸ ਦਾ ਨਾਉਂ ਸ਼ਾਲ ਬਿਰਛਾਂ ਤੋਂ ਪਿਆ ਹੈ। ੨. ਸ਼ਾਲਗ੍ਰਾਮ ਨਗਰ ਕੋਲੋਂ ਗੰਡਕੀ ਨਦੀ ਵਿੱਚੋਂ ਨਿਕਲਿਆ ਗੋਲ ਪੱਥਰ, ਜਿਸ ਉੱਪਰ ਚਕ੍ਰ ਦਾ ਚਿੰਨ੍ਹ ਹੁੰਦਾ ਹੈ. ਹਿੰਦੂ ਇਸ ਨੂੰ ਵਿਸਨੁ ਦੀ ਮੂਰਤੀ ਮੰਨਦੇ ਹਨ. "ਸਾਲਗਿਰਾਮੁ ਹਮਾਰੈ ਸੇਵਾ." (ਆਸਾ ਮਃ ੫) ਵਿਸ਼੍ਵਨਾਥ ਰੂਪ ਸ਼ਾਲਗ੍ਰਾਮ ਦੀ ਸਾਡੇ ਮਤ ਵਿੱਚ ਉਪਾਸਨਾ ਹੈ. "ਸ਼ਾਲਗ੍ਰਾਮ ਬਿਪ ਪੂਜ ਮਨਾਵਹੁ." (ਬਸੰ ਮਃ ੧) ਦੇਖੋ, ਤੁਲਸੀ....