dhvaitavādhī, dhavaitavādhīद्वैतवादी, दवैतवादी
ਸੰ. द्बैतवादिन. ਦ੍ਵੈਤਵਾਦ ਮੰਨਣ ਵਾਲਾ. ਜੀਵ ਅਤੇ ਬ੍ਰਹਮ ਨੂੰ ਭਿੰਨ ਭਿੰਨ ਜਾਣਨ ਵਾਲਾ. ਦ੍ਵੈਤਵਾਦੀਆਂ ਦੇ ਆਚਾਰਯ ਮਾਧਵਾਚਾਰਯ ਨੇ ਵ੍ਯਾਸ ਦੇ ਵੇਦਾਂਤਸ਼ੂਤ੍ਰਾਂ ਤੇ ਭਾਸ਼੍ਯ ਰਚਕੇ ਜੀਵ ਨੂੰ ਬ੍ਰਹਮ ਤੋਂ ਭਿੰਨ ਸਿੱਧ ਕੀਤਾ ਹੈ. ਇਨ੍ਹਾਂ ਹੀ ਸ਼ੂਤ੍ਰਾਂ ਪੁਰ ਭਾਸ਼੍ਯ ਲਿਖਕੇ ਸ਼ੰਕਰਾਚਾਰਯ ਨੇ ਅਦ੍ਵੈਤਵਾਦ ਸਾਬਤ ਕੀਤਾ ਹੈ.
सं. द्बैतवादिन. द्वैतवाद मंनण वाला. जीव अते ब्रहम नूं भिंन भिंन जाणन वाला. द्वैतवादीआं दे आचारय माधवाचारय ने व्यास दे वेदांतशूत्रां ते भाश्य रचके जीव नूं ब्रहम तों भिंन सिॱध कीता है. इन्हां ही शूत्रां पुर भाश्य लिखके शंकराचारय ने अद्वैतवाद साबत कीता है.
ਸੰਗ੍ਯਾ- ਉਹ ਸਿੱਧਾਂਤ, ਜਿਸ ਕਰਕੇ ਜੀਵ ਬ੍ਰਹਮ ਜੁਦੇ ਮੰਨੀਏ. ਵੇਦਾਂਤ ਸ਼ਾਸਤ੍ਰ ਤੋਂ ਬਿਨਾ ਬਾਕੀ ਸਾਰੇ ਦਰਸ਼ਨ ਦ੍ਵੈਤਵਾਦੀ ਹਨ। ੨. ਬ੍ਰਹਮ ਦੇ ਮੁਕਾਬਲੇ ਕਿਸੇ ਹੋਰ ਵਸ੍ਤੁ ਦੇ ਮੰਨਣ ਦਾ ਮਤ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. ਆਚਾਰ੍ਯ੍ਯ. ਸੰਗ੍ਯਾ- ਗੁਰੂ. ਧਰਮ ਦਾ ਉਪਦੇਸ਼ ਦਾਤਾ। ੨. ਵਿਦ੍ਯਾਗੁਰੂ। ੩. ਬ੍ਰਾਹਮਣਾਂ ਦੀ ਇੱਕ ਜਾਤੀ, ਜੋ ਮੁਰਦਿਆਂ ਦਾ ਧਾਨ ਲੈਕੇ ਗੁਜ਼ਾਰਾ ਕਰਦੀ ਹੈ, ਅਤੇ ਮੁਰਦਿਆਂ ਨਾਲ ਪਿੰਡ ਦੀਵਾ ਆਦਿ ਲੈ ਕੇ ਸ਼ਮਸ਼ਾਨ ਵਿੱਚ ਜਾਂਦੀ ਹੈ. ਲੋਕ ਪ੍ਰਸਿੱਧ ਇਸ ਦਾ ਨਾਉਂ "ਮਹਾ ਬ੍ਰਾਹਮਣ" ਭੀ ਹੈ....
ਮਾਧਵ- ਆਚਾਰ੍ਯ. ਇੱਕ ਪ੍ਰਸਿੱਧ ਵਿਦ੍ਵਾਨ, ਜੋ ਮਹਾਲਕ੍ਸ਼੍ਮੀ ਦੇ ਪੇਟੋਂ ਵਿਸ਼੍ਵੇਸ਼੍ਹਰ ਦਾ ਪੁਤ੍ਰ ਸੀ. ਇਹ ਤੁਲੁਵਾ ਦੇ ਰਹਿਣ ਵਾਲਾ, ਅਤੇ ਈਸਵੀ ਚੌਦਵੀਂ. ਸਦੀ ਵਿੱਚ ਵਿਜਯ ਨਗਰ ਦੇ ਰਾਜਾ ਦਾ ਮੰਤ੍ਰੀ ਸੀ. ਇਹ ਸਾਯਣਾਚਾਰਯ ਦਾ, (ਜਿਸ ਨੇ ਵੇਦਾਂ ਦਾ ਭਾਸ਼੍ਯ ਲਿਖਿਆ ਹੈ) ਭਾਈ ਸੀ. ਕਹਿਂਦੇ ਹਨ ਕਿ ਮਾਧਵ ਨੇ ਭੀ ਇਸ ਵਿੱਚ ਉਸ ਨੂੰ ਮਦਦ ਦਿੱਤੀ ਸੀ. ਵਿਲਸਨ ਲਿਖਦਾ ਹੈ ਕਿ ਇਹ ਦੋਵੇਂ ਭਾਈ ਵਡੇ ਵਿਦ੍ਵਾਨ ਸਨ ਅਤੇ ਇਨ੍ਹਾਂ ਨੇ ਹੋਰ ਭੀ ਕਈ ਪੁਸ੍ਤਕਾਂ ਰਚੀਆਂ ਹਨ, ਜੋ ਵਿਦ੍ਵਾਨਾਂ ਲਈ ਵਡੀਆਂ ਲਾਭਦਾਇਕ ਹਨ, ਜੋ ਵਿਦ੍ਵਨਾਂ ਲਈ ਵਡੀਆਂ ਲਾਭਦਾਇਕ ਹਨ. ਮਾਧਵ ਵਿਸਨੁਪੂਜਕ ਅਤੇ ਦ੍ਵੈਤਵਾਦੀ ਸੀ. ਮਾਧਵਾਚਾਰਯ ਦੀ ਗੱਦੀ ਉਡਪੀ ਨਗਰ (ਜਿਲਾ ਕਨਾਰਾ) ਦੱਖਣ ਵਿੱਚ ਹੈ। ੨. ਮਧ੍ਵਾਚਾਰਯ ਇਸ ਤੋਂ ਭਿੰਨ ਹੈ. ਦੇਖੋ, ਬੈਸਨਵ (ਅ)...
ਦੇਖੋ, ਬਿਆਸ ੪। ੨. ਵਿਸ੍ਤਾਰ ਫੈਲਾਓ....
ਸੰ. ਭਾਸ਼੍ਯ. ਸੰਗ੍ਯਾ- ਉਹ ਟੀਕਾਰੂਪ ਗ੍ਰੰਥ, ਜਿਸ ਵਿੱਚ ਕਿਸੇ ਸੂਤ੍ਰ ਆਦਿ ਵਾਕਾਂ ਦਾ ਖੋਲ੍ਹਕੇ ਅਰਥ ਲਿਖਿਆ ਜਾਵੇ। ੨. ਵਿਸ੍ਤਾਰ ਸਹਿਤ ਕੀਤੀ ਵ੍ਯਾਖ੍ਯਾ। ੩. ਭਾਸ੍ਯ. ਪ੍ਰਕਾਸ਼ਣ ਯੋਗ੍ਯ। ੪. ਪ੍ਰਗਟ ਕਰਨ ਲਾਇਕ....
ਦੇਖੋ, ਸਿੰਧੁ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਸੰਕਰ ੫....
ਸੰ. ਵੇਦਾਂਤਮਤ. ਉਹ ਸਿੱਧਾਂਤ ਜਿਸ ਵਿੱਚ ਸਿੱਧ ਕੀਤਾ ਹੈ ਕਿ ਕਰਤਾਰ ਬਿਨਾ ਹੋਰ ਕੁਝ ਨਹੀਂ. . ਵਾਹਿਗੁਰੂ ਹੀ ਜਗਤ ਦਾ ਉਪਾਦਾਨ ਅਤੇ ਨਿਮਿੱਤ ਕਾਰਣ ਹੈ....
ਅ਼. [ثابت] ਸਾਬਤ. ਵਿ- ਪੂਰਾ. ਅਖੰਡ। ੨. ਕ਼ਾਇਮ। ੩. ਮਜ਼ਬੂਤ. ਦ੍ਰਿੜ੍ਹ. ਪੱਕਾ....