dhohatā, dhohatīदोहता, दोहती
ਸੰ. ਦੋਹਿਤ੍ਰ- ਦੋਹਿਤ੍ਰੀ. ਸੰਗ੍ਯਾ- ਦੁਹਿਤਾ (ਦੁਖ਼ਤਰ) ਦਾ ਪੁਤ੍ਰ ਅਤੇ ਪੁਤ੍ਰੀ.
सं. दोहित्र- दोहित्री. संग्या- दुहिता (दुख़तर) दा पुत्र अते पुत्री.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. दुहितृ. ਦੁਹਿਤਿ. ਦੁਖ਼ਤਰ. ਸੰਗ੍ਯਾ- ਕੰਨ੍ਯਾ. ਪੁਤ੍ਰੀ. ਧਾਰ ਕੱਢਣ ਵਾਲੀ. ਦੋਹਨ ਕਰਨ ਵਾਲੀ. ਕਿਤਨੇ ਆਖਦੇ ਹਨ ਕਿ ਕੰਨ੍ਯਾ ਗਊ ਚੋਣ ਦਾ ਕੰਮ ਕਰਦੀਆਂ ਸਨ, ਇਸ ਲਈ ਇਹ ਨਾਮ ਹੋਇਆ. ਕਈ ਆਖਦੇ ਹਨ ਕਿ ਕੰਨ੍ਯਾ ਮਾਤਾ- ਪਿਤਾ ਨੂੰ ਸਦਾ ਦੋਹਨ ਕਰਦੀ ਹੈ, ਇਸ ਲਈ ਦੁਹਿਤਾ ਹੈ....
ਫ਼ਾ. [دفتر] ਸੰਗ੍ਯਾ- ਦੁਹਿਤ੍ਰਿ. ਦੁਹਿਤਾ. ਬੇਟੀ. ਦੇਖੋ, ਅੰ. daughter....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...