dhulāīदुलाई
ਸੰਗ੍ਯਾ- ਦੋਹੀ ਪਾਸੀਂ ਦੋ ਵਸਤ੍ਰ ਜਿਸ ਦੇ ਲਾਏ ਹੋਣ. ਪਤਲੀ ਰਜਾਈ। ੨. ਦੇਖੋ, ਤੁਲਾਈ.
संग्या- दोही पासीं दो वसत्र जिस दे लाए होण. पतली रजाई। २. देखो, तुलाई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੁਹਾਈ. ਸਹਾਇਤਾ ਲਈ ਪੁਕਾਰ. "ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ." (ਗਉ ਮਃ ੫) ੨. ਨੋਟਿਸ. ਇਤੱਲਾ. "ਦੋਹੀ ਦਿਚੈ ਦੁਰਜਨਾ." (ਸਵਾ ਮਃ ੧) ਪਾਮਰਾਂ ਨੂੰ ਨੋਟਿਸ ਦਿਓ ਕਿ ਉਹ ਫੇਰ ਇਸ ਪਾਸੇ ਨਾ ਆਉਣ। ੩. ਢੰਡੌਰਾ. ਡੌਂਡੀ ਪਿੱਟਕੇ ਦਿੱਤੀ ਹੋਈ ਖ਼ਬਰ. "ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ." (ਸ੍ਰੀ ਅਃ ਮਃ ੧) "ਲਹਿਣੇ ਦੀ ਫੇਰਾਈਐ ਨਾਨਕਾ ਦੋਹੀ." (ਵਾਰ ਰਾਮ ੩) ੪. ਦ੍ਰੋਹੀ ਦੀ ਥਾਂ ਭੀ ਦੋਹੀ ਸ਼ਬਦ ਆਇਆ ਹੈ. "ਮਾਨ ਮੋਹੀ ਪੰਚ ਦੋਹੀ." (ਕਾਨ ਮਃ ੫) ੫. ਦੁਹੀ. ਦੁਹਨ. ਕੀਤੀ. ਚੋਈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਪਤਲਾ ਦਾ ਇਸਤ੍ਰੀ ਲਿੰਗ. ਦੇਖੋ, ਪਤਲਾ। ੨. ਦੁਰਬਲ. ਕਮਜ਼ੋਰ. "ਇਕ ਆਪੀਨੈ ਪਤਲੀ, ਸਹਿ ਕੇਰੇ ਬੋਲਾ." (ਸੂਹੀ ਫਰੀਦ) ਇਕ ਤਾਂ ਇਸਤ੍ਰੀ ਸੁਭਾਵਿਕ ਕਮਜ਼ੋਰ, ਇਸ ਪੁਰ ਪਤੀ ਦੇ ਹੁਕਮ ਕਰੜੇ....
ਸੰਗ੍ਯਾ- ਤੂਲ (ਰੂੰ) ਦਾਰ ਵਸਤ੍ਰ. ਤਲਪਾ. ਹੇਠ ਵਿਛਾਉਣ ਦਾ ਰੂੰਦਾਰ ਗਦੇਲਾ. "ਨਾ ਜਲੁ ਲੇਫ ਤੁਲਾਈਆ." (ਵਡ ਮਃ ੧. ਅਲਾਹਣੀ) ੨. ਤੋਲਣ ਦੀ ਕ੍ਰਿਯਾ। ੩. ਤੋਲਣ ਦੀ ਮਜ਼ਦੂਰੀ....