dhuāriदुआरि
ਦ੍ਵਾਰ (ਦਰ) ਤੇ, ਬੂਹੇ ਉੱਪਰ. ਦੇਖੋ, ਦੁਆਰ। ੨. ਦ੍ਵਾਰਾ. ਮਾਰਫਤ. ਦੇਖੋ, ਦੁਆਰਾ ੩.
द्वार (दर) ते, बूहे उॱपर. देखो, दुआर। २. द्वारा. मारफत. देखो, दुआरा ३.
ਦੇਖੋ, ਦੁਆਰ....
ਸੰ. ਦ੍ਵਾਰ. ਸੰਗ੍ਯਾ- ਦਰਵਾਜ਼ਾ. ਦਰ. "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ." (ਆਸਾ ਮਃ ੯) ੨. ਇੰਦ੍ਰੀਆਂ ਦੇ ਗੋਲਕ. "ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ." (ਅਨੰਦੁ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਅ਼. [معرفت] ਮਅ਼ਰਿਫ਼ਤ. ਸੰਗ੍ਯਾ- ਉਰਫ਼ (ਗ੍ਯਾਨ) ਦਾ ਭਾਵ. ਆਤਮਗ੍ਯਾਨ. "ਮਾਰਫਤਿ ਮਨੁ ਮਾਰਹੁ ਅਬਦਾਲਾ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਦ੍ਵਾਰਿਕਾ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ੨. ਦਰਵਾਜ਼ਾ. ਦ੍ਵਾਰ। ੩. ਵ੍ਯ- ਜਰੀਅ਼ਹ ਸੇ. ਵਸੀਲੇ ਤੋਂ. "ਗੁਰ ਦੁਆਰੈ ਕੇ ਪਾਵਏ. (ਆਸਾ ਛੰਤ ਮਃ ੩)...