dhāruदारु
ਸੰ. ਸੰਗ੍ਯਾ- ਕਾਠ. ਲੱਕੜ। ੨. ਦੇਵਦਾਰੁ ਦਯਾਰ। ੩. ਬਢਈ. ਕਾਠ ਦਾ ਕਾਰੀਗਰ। ੪. ਪਿੱਤਲ। ੫. ਵਿ- ਦੇਣ ਵਾਲਾ. ਦਾਤਾ
सं. संग्या- काठ. लॱकड़। २. देवदारु दयार। ३. बढई. काठ दा कारीगर। ४. पिॱतल। ५. वि-देण वाला. दाता
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
ਸੰਗ੍ਯਾ- ਦਯਾਰ. ਦਿਆਰ. ਇੱਕ ਪਹਾੜੀ ਬਿਰਛ ਜੋ ਸਮੁੰਦਰੀ ਸਿਤਹ ਤੋਂ ਛੀ ਹਜ਼ਾਰ ਫੁਟ ਦੀ ਬੁਲੰਦੀ ਤੋਂ ਲੈਕੇ ਅੱਠ ਹਜ਼ਾਰ ਦੀ ਉਚਿਆਈ ਤਕ ਹੁੰਦਾ ਹੈ. ਇਸ ਦੀ ਲੱਕੜ ਚਿਕਨੀ ਅਤੇ ਸੁਗੰਧ ਵਾਲੀ ਹੁੰਦੀ ਹੈ. ਵਿਸ਼ੇਸ ਕਰਕੇ ਇ਼ਮਾਰਤਾਂ ਦੇ ਕੰਮ ਆਉਂਦੀ ਹੈ. L. Cezrus Deodara....
ਵਿ- ਦਯਾਲੁ. ਰਹ਼ੀਮ. "ਹਰਿ ਗੁਰੁ ਦਯਾਰੰ." (ਸਹਸ ਮਃ ੫) ੨. ਸੰਗ੍ਯਾ- ਦੇਵਦਾਰੁ। ੩. ਅ਼. [دیار] ਘਰ। ੪. ਦੇਸ਼. ਮੁਲਕ. ਵਲਾਇਤ....
ਸੰ. वर्द्घकि. ਸੰਗ੍ਯਾ- ਕਾਠ ਘੜਨ ਵਾਲਾ. ਤਖਾਣ. ਬਾਢੀ....
ਫ਼ਾ. [کاریگر] ਸੰਗ੍ਯਾ- ਕੰਮ ਕਰਨ ਵਾਲਾ. ਹੁਨਰਮੰਦ....
ਸੰ. ਪਿੱਤ (ਸਫਰਾ) ਦੀ ਜਿਸ ਵਿੱਚ ਅਧਿਕਤਾ ਹੈ। ੨. ਸੰਗ੍ਯਾ- ਪੀਤਲ ਧਾਤੁ. ਦੇਖੋ, ਪੀਤਲੋਹ। ੩. ਹੜਤਾਲ। ੪. ਭੋਜਪਤ੍ਰ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...