dhafataraदफ़तर
ਫ਼ਾ. [دفتر] ਸੰਗ੍ਯਾ- ਕਾਰਯਾਲਯ. ਉਹ ਅਸਥਾਨ, ਜਿੱਥੇ ਲਿਖਤ ਪੜ੍ਹਤ ਦਾ ਕੰਮ ਹੋਵੇ. ਆਫ਼ਿਸ। ੨. ਮਿਸਲਾਂ ਦਾ ਬੁਗਚਾ.
फ़ा. [دفتر] संग्या- कारयालय. उह असथान, जिॱथे लिखत पड़्हत दा कंम होवे. आफ़िस। २. मिसलां दा बुगचा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਫ਼ਾ. [بُغچہ] ਬੁਗ਼ਚਹ. ਸੰਗ੍ਯਾ- ਪੋਟ. ਗਠੜੀ. "ਯਹ ਬੁਗਚਾ ਤੁਮ ਲੈਚਲੋ." (ਚਰਿਤ੍ਰ ੬੮)...