tokhāraतोखार
ਡਿੰਗ. ਸੰਗ੍ਯਾ- ਤੁਰੰਗ. ਘੋੜਾ. ਦੇਖੋ, ਤੁਖਾਰ.
डिंग. संग्या- तुरंग. घोड़ा. देखो, तुखार.
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਸੰ. ਸੰਗ੍ਯਾ- ਅਥਰਵਵੇਦ ਅਨੁਸਾਰ ਹਿਮਾਲਯ ਦੇ ਉੱਤਰ ਪੱਛਮ ਦਾ ਦੇਸ਼. "ਸੁਯੇਨਤਾਈ" ਚੀਨੀਯਾਤ੍ਰੀ ਨੇ ਭੀ ਆਪਣੇ ਸਫ਼ਰਨਾਮੇ ਵਿੱਚ ਤੁਖਾਰ ਦਾ ਜ਼ਿਕਰ ਕੀਤਾ ਹੈ. ਮਹਾਭਾਰਤ ਅਤੇ ਰਾਮਾਯਣ ਵਿੱਚ ਇਸ ਦੇ ਘੋੜਿਆਂ ਦੀ ਵਡੀ ਤਾਰੀਫ਼ ਹੈ. ਤੁਖਾਰ ਦੇ ਘੋੜੇ ਖ਼ਾਸ ਕਰਕੇ ਰਥਾਂ ਵਿੱਚ ਜੋੜੇ ਜਾਂਦੇ ਸਨ. ਸੰਸਕ੍ਰਿਤ ਗ੍ਰੰਥਾਂ ਵਿੱਚ ਤਾਜਿਕ¹ ਅਤੇ ਤੁਖਾਰ ਦੇ ਘੋੜਿਆਂ ਦੀ ਜਾਤਿ ਉੱਤਮ ਲਿਖੀ ਹੈ। ੨. ਸੰ. तुक्खार- ਤੁੱਖਾਰ. ਤੁਖਾਰ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਤੁਖਾਰ ਦੇਸ਼ ਦਾ ਵਸਨੀਕ. ਤੁਖਾਰੀ। ੩. ਤੁਖਾਰ ਦਾ ਘੋੜਾ, "ਤਾਜੀ ਰਥ ਤੁਖਾਰ." (ਵਾਰ ਮਾਝ ਮਃ ੧) ਤਾਜ਼ੀ² (ਅ਼ਰਬ ਦੇ ਘੋੜੇ) ਸਵਾਰੀ ਲਈ, ਅਰ ਤੁਖਾਰ ਰਥ ਜੋੜਨ ਲਈ। ੪. ਘੋੜੇ ਮਾਤ੍ਰ ਵਾਸਤੇ ਭੀ ਤੁਖਾਰ ਸ਼ਬਦ ਕਵੀਆਂ ਨੇ ਵਰਤਿਆ ਹੈ, ਭਾਵੇਂ ਉਹ ਕਿਸੇ ਦੇਸ਼ ਦਾ ਹੋਵੇ. "ਕਿਤੇ ਪੀਲ ਰੂਢੇ ਕਿਤੇ ਬ੍ਰਿਖਭਬਾਹਨ ਕਿਤੇ ਉਸ੍ਟਬਾਹਨ ਚੜੇ੍ਹ ਬਹੁ ਤੁਖਾਰਾ." (ਸਲੋਹ) ਰਾਜਪੂਤਾਨੇ ਦਾ ਪ੍ਰਸਿੱਧ ਕਵਿ ਲਛਮਨਸਿੰਘ ਲਿਖਦਾ ਹੈ:-#ਤੇਲੀਆ ਤਿਲਕਦਾਰ ਤੁਰਕੀ ਲਖੌਰੀ ਲੱਖੀ,#ਲਛਮਨਸਿੰਘ ਜਾਤਿ ਛੱਤਿਸ ਤੁਖਾਰੋ ਹੈ. ਕਵਿ ਮੁਰਾਰੀਦਾਨ ਨੇ ਡਿੰਗਲ ਕੋਸ਼ ਵਿੱਚ ਲਿਖਿਆ ਹੈ- "ਸਿੰਧੂਭਵ ਕਾਂਬੋਜ ਸੁਣ ਖੁਰਾਸਾਣ ਤੋਖਾਰ." ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਘੋੜੀ ਲਈ ਤੁਖਾਈ (ਤੁਖਾਰੀ) ਸ਼ਬਦ ਵਰਤਿਆ ਹੈ. ਦੇਖੋ, ਤੁਖਾਈ ੨। ੫. ਭਾਈ ਸੰਤੋਖਸਿੰਘ ਅਤੇ ਸਾਂਪ੍ਰਦਾਈ ਗਿਆਨੀ ਤੁਖਾਰ ਦਾ ਅਰਥ ਸ਼ੁਤਰ ਕਰਦੇ ਹਨ. "ਔਰ ਤੁਖਾਰ ਦਿਯੇ ਹਿਤ ਭਾਰਨ" (ਨਾਪ੍ਰ) ੬. ਸੰ. तुषार- ਤੁਸਾਰ. ਹਿਮ. ਬਰਫ. "ਮਾਨੋ ਪਹਾਰ ਕੇ ਸ੍ਰਿੰਗਹੁਁ ਤੇ ਧਰਨੀ ਪਰ ਆਨ ਤੁਖਾਰ ਪਰ੍ਯੋ ਹੈ." (ਚੰਡੀ ੧) ੭. ਪਾਲਾ. ਸ਼ੀਤ. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ) ੮. ਕਪੂਰ। ੯. ਵਿ- ਠੰਢਾ. ਸ਼ੀਤਲ. ਦੇਖੋ, ਤੁਖਾਰੁ....