tailanga, tailangāतैलंग, तैलंगा
ਦੇਖੋ, ਤਿਲੰਗ ਅਤੇ ਤਿਲੰਗਾ.
देखो, तिलंग अते तिलंगा.
ਸੰ. तैलङ्ग- ਤੈਲੰਗ. ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਭੀ ਹੈ. ਇੱਕ ਦੱਖਣੀ ਦੇਸ਼ ਜੋ ਸ਼੍ਰੀਸ਼ੈਲ ਤੋਂ ਚੋਲ ਰਾਜ੍ਯ ਦੇ ਮੱਧ ਤੀਕ ਹੈ. ਇਸ ਨਾਮ ਦਾ ਕਾਰਣ ਇਹ ਹੈ ਕਿ ਇਸ ਵਿੱਚ ਸ਼੍ਰੀਸ਼ੈਲ, ਕਾਲੇਸ਼੍ਵਰ ਅਤੇ ਭੀਮੇਸ਼੍ਵਰ ਨਾਮਕ ਤਿੰਨ ਪਹਾੜ ਹਨ, ਜਿਨ੍ਹਾਂ ਉੱਪਰ ਤਿੰਨ ਸ਼ਿਵਲਿੰਗ ਹਨ। ੨. ਬਿਲਾਵਲ ਠਾਟ ਦਾ ਇੱਕ ਔੜਵ ਰਾਗ. ਇਸ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਨਿਸਾਦ ਅਤੇ ਪੰਚਮ ਦੀ ਇਸ ਵਿੱਚ ਸੰਗਤਿ ਹੈ. ਵਾਦੀ ਸੁਰ ਗਾਂਧਾਰ ਅਤੇ ਨਿਸਾਦ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਗ ਮ ਪ ਨ ਸ.#ਅਵਰੋਹੀ- ਸ ਨ ਪ ਮ ਗ ਸ.#ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾਕੇ ਸਾੜਵ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਚੌਦਵਾਂ ਨੰਬਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਤਿਲੰਗ ਦੇਸ਼ ਦਾ ਵਸਨੀਕ. ਤੈਲੰਗ ਨਿਵਾਸੀ। ੨. ਅੰਗ੍ਰੇਜ਼ੀ ਸਿਪਾਹੀ. ਭਾਰਤ ਵਿੱਚ ਸਭ ਤੋਂ ਪਹਿਲਾਂ ਅੰਗ੍ਰੇਜ਼ੀ ਪਲਟਨ ਵਿੱਚ ਤਿਲੰਗ ਦੇ ਆਦਮੀ ਜਨਵਰੀ ਸਨ ੧੭੪੮ ਵਿੱਚ ਭਰਤੀ ਹੋਏ, ਇਸ ਲਈ ਸਿਪਾਹੀਮਾਤ੍ਰ ਦਾ ਨਾਮ "ਤਿਲੰਗਾ" ਪੈ ਗਿਆ। ੩. ਤਿਲੰਗ ਦੇਸ਼ ਦੀ ਬੋਲੀ ਤਿਲੰਗੀ. ਤੇਲਗੂ....