tisanāतिसना
ਸੰਗ੍ਯਾ- ਤ੍ਰਿਸਨਾ (तृषणा) ਪ੍ਯਾਸ. ਤੇਹ। ੨. ਲਾਲਚ. ਪ੍ਰਾਪਤਿ ਦੀ ਇੱਛਾ. "ਤਿਸਨਾਅਗਨਿ ਬੁਝੀ ਖਿਨ ਅੰਤਰਿ." (ਸੂਹੀ ਮਃ ੪) ੩. ਫ਼ਾ. [تِشنہ] ਤਿਸ਼ਨਹ. ਵਿ- ਪ੍ਯਾਸਾ. ਤ੍ਰਿਖਾਤੁਰ.
संग्या- त्रिसना (तृषणा) प्यास. तेह। २. लालच. प्रापति दी इॱछा. "तिसनाअगनि बुझी खिन अंतरि." (सूही मः ४) ३. फ़ा. [تِشنہ] तिशनह. वि- प्यासा. त्रिखातुर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਿਆਸ....
ਸੰਗ੍ਯਾ- ਤ੍ਰਿਸਾ. ਪ੍ਯਾਸ.। ੨. ਸਨੇਹ. ਮੁਹ਼ੱਬਤ. "ਸਤਿਗੁਰ ਸੇਵੇ ਤੇਹ." (ਓਅੰਕਾਰ) ੩. ਤੇਜ. ਕ੍ਰੋਧ. "ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ." (ਕ੍ਰਿਸਨਾਵ) ੪. ਸਰਵ- ਤਿਹਿਂ. ਉਸ ਨੇ. "ਤੇਹ ਪਰਮਸੁਖ ਪਾਇਆ." (ਬਾਵਨ) ੫. ਓਹ. ਵਹ. "ਤੇਹ ਜਨ ਤ੍ਰਿਪਤ ਅਘਾਏ." (ਸਵੈਯੇ ਸ੍ਰੀ ਮੁਖਵਾਕ ਮਃ ੫) ੬. ਤਿਸ ਸੇ. ਤਿਸ ਕਰਕੇ. "ਚਰਨ ਕਮਲ ਬੋਹਿਥ ਭਏ ਲਗਿ ਸਾਗਰ ਤਰਿਓ ਤੇਹ." (ਆਸਾ ਅਃ ਮਃ ੫)...
ਸੰਗ੍ਯਾ- ਲੋਭ. ਲਾਲਸਾ. "ਲਾਲਚ ਝੂਠ ਬਿਕਾਰ ਮੋਹ." (ਬਾਵਨ)...
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਦੇਖੋ, ਇਛਾ....
ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)...
ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....