tārhāताड़ा
ਸੰਗ੍ਯਾ- ਰੂੰ ਤਾੜਨ ਦਾ ਯੰਤ੍ਰ. ਤੂਲਚਾਪ.
संग्या- रूं ताड़न दा यंत्र. तूलचाप.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੂਈ. ਤੂਲ....
(ਸੰ. तड्. ਧਾ- ਮਾਰਨਾ, ਤਾੜਨ ਕਰਨਾ). ਕ੍ਰਿ- ਕੁੱਟਣਾ. ਪੀਟਨਾ। ੨. ਡਾਂਟਨਾ. ਧਮਕਾਉਣਾ। ੩. ਦੰਡ ਦੇਣਾ। ੪. ਨੀਝ ਲਾਕੇ ਤੱਕਣਾ. ਦੇਖੋ, ਤਾੜ ੧....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਪੀਂਜੇ ਦਾ ਧਨੁਖ, ਜਿਸ ਨਾਲ ਉਹ ਰੂੰ ਪਿੰਜਦਾ ਹੈ. ਧੁਨਕੀ. ਤਾੜਾ....