tānīताणी
ਸੰਗ੍ਯਾ- ਕਪੜੇ ਦਾ ਲੰਮੇ ਰੁਖ਼ ਤਣਿਆ ਹੋਇਆ ਸੂਤ.
संग्या- कपड़े दा लंमे रुख़ तणिआ होइआ सूत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਲੰਮਾ (ਲੰਬਾ) ਦਾ ਬਹੁਵਚਨ। ੨. ਲੰਮੇ (ਦੀਰਘ) ਨੂੰ. ਜੋ ਸਭ ਤੋਂ ਵਡਾ ਹੈ ਉਸ ਨੂੰ "ਲੰਮੇ ਸੇਵਹਿ ਦਰੁ ਖੜਾ." (ਵਾਰ ਮਾਰੂ ੨. ਮਃ ੫) ੩. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਅਤੇ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅੱਠ ਮੀਲ ਦੱਖਣ ਪੱਛਮ ਹੈ, ਅਰ ਰਾਇਕੋਟ ਵਾਲੀ ਪੱਕੀ ਸੜਕ ਤੋਂ ਇੱਕ ਮੀਲ ਕਿਨਾਰੇ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਮਾਛੀਵਾੜੇ ਵੱਲੋਂ ਆਕੇ ਇੱਥੇ ਵਿਰਾਜੇ ਹਨ. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਕਲ੍ਹਾਰਾਯ ਨੂੰ ਗੁਰੂ ਸਾਹਿਬ ਨੇ ਇਸੇ ਥਾਂ ਖੜਗ ਬਖ਼ਸ਼ਿਆ ਹੈ. ਦੇਖੋ, ਕਲ੍ਹਾਰਾਯ. ਹੁਣ ਦਰਬਾਰ ਨਵਾਂ ਬਣ ਰਿਹਾ ਹੈ. ਗੁਰਦ੍ਵਾਰੇ ਨਾਲ ੪੦ ਘੁਮਾਉਂ ਜ਼ਮੀਨ ਕਈ ਪਿੰਡਾਂ ਵੱਲੋਂ ਹੈ. ਪੁਜਾਰੀ ਸਿੰਘ ਹੈ. ਇਸ ਪਿੰਡ ਨੂੰ ਲੰਮੇ ਜਟਪੁਰੇ ਭੀ ਆਖਦੇ ਹਨ. ਕਿਸੇ ਸਮੇਂ ਇਸ ਦਾ ਨਾਮ ਰਣਧੀਰਗੜ੍ਹ ਸੀ....
ਸੰਗ੍ਯਾ- ਰੁਹ. ਬਿਰਛ. ਰੁੱਖ। ੨. ਦੁੱਬ. ਦੂਰ੍ਵਾ ਅਤੇ ਬੇਲ. "ਕੇਤੇ ਰੁਖ ਬਿਰਖ ਹਮ ਚੀਨੇ." (ਗਉ ਮਃ ੧) ੩. ਫ਼ਾ. [رُخ] ਰੁਖ਼. ਚੇਹਰਾ। ੪. ਤ਼ਰਫ਼. ਦਿਸ਼ਾ. "ਲਖ ਨਿਜ ਰੁਖ ਕੀ ਬਾਤ." (ਗੁਪ੍ਰਸੂ) ੫. ਰੁਚਿ. ਖ੍ਵਾਹਸ਼. "ਖਾਨ ਪਾਨ ਰੁਖ ਕਰੇ ਨਹਿ ਲੀਨਾ." (ਗੁਪ੍ਰਸੂ)...
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....