jyotisara, jyotisaraज्योतिसर, ज्योतिसर
ਦੇਖੋ, ਗੀਤਾ ੩. ਅਤੇ ਜੋਤੀਸਰ.
देखो, गीता ३. अते जोतीसर.
ਸੰਗ੍ਯਾ- ਗੀਤ. ਛੰਦ। ੨. ਯਸ਼. "ਗੁਣ ਗੀਤਾ ਨਿਤ ਵਖਾਣੀਆ." (ਮਾਰੂ ਅਃ ਮਃ ੫. ਅੰਜੁਲੀ) ਦੇਖੋ, ਗੀਤ। ੩. ਮਹਾਭਾਰਤ ਦੇ ਭੀਸਮ ਪਰਵ ਦਾ ਇੱਕ ਪਾਠ, ਜਿਸ ਦੇ ੧੮. ਅਧ੍ਯਾਯ ਹਨ, ਜਿਨ੍ਹਾਂ ਦੀ ਸ਼ਲੋਕਸੰਖ੍ਯਾ ੭੦੦ ਹੈ. ਕ੍ਰਿਸਨ ਜੀ ਨੇ ਕੁਰੁਕ੍ਸ਼ੇਤ੍ਰ ਦੇ ਮੈਦਾਨੇਜੰਗ ਵਿੱਚ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਾ ਵੇਖਕੇ ਗੀਤਾ ਦਾ ਉਪਦੇਸ਼ ਕੀਤਾ ਹੈ. ਜਿਸ ਥਾਂ ਕ੍ਰਿਸਨ ਅਰਜੁਨ ਸੰਵਾਦ ਹੋਇਆ ਹੈ ਉਸ ਦਾ ਨਾਉਂ "ਜ੍ਯੋਤਿਸਰ" ਹੈ. ਹੁਣ ਉੱਥੇ ਸੁੰਦਰ "ਗੀਤਾਭਵਨ" ਬਣਾਇਆ ਗਿਆ ਹੈ।#੪. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੨. ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਮੋਤੀ ਤ ਮੰਦਰਿ ਊਸਰਹਿ, ਰਤਨੀ ਤ ਹੋਇ ਜੜਾਉ।#ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵਹਿ ਚਾਉ।#(ਸ੍ਰੀ ਮਃ ੧)#ਯਕ ਅਰਜ ਗੁਫਤਮ ਪੇਸ ਤੋ, ਦਰ ਗੋਸ ਕੁਨ ਕਰਤਾਰ।#ਹੱਕਾ ਕਬੀਰ ਕਰੀਮ ਤੂ, ਬੇਐਬ ਪਰਵਦਗਾਰ।#(ਤਿਲੰ ਮਃ ੧)#(ਅ) ਗੀਤਾ ਦਾ ਦੂਜਾ ਰੂਪ- ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਸੇਵੀਂ ਸਤਿਗੁਰੁ ਆਪਣਾ,#ਹਰਿ ਸਿਮਰੀ ਦਿਨ ਸਭਿ ਰੈਣ।#ਆਪ ਤਿਆਗਿ ਸਰਣੀ ਪਵਾਂ,#ਮੁਖਿ ਬੋਲੀ ਮਿਠੜੇ ਵੈਣ। x x x#(ਮਾਝ ਮਃ ੫. ਦਿਨਰੈਣਿ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਜਿਲਾ ਕਰਨਾਲ, ਥਣੇਸਰ ਤੋਂ ਤਿੰਨ ਕੋਹ ਪੱਛਮ ਇੱਕ ਤਾਲ, ਜਿੱਥੇ ਕੌਰਵ ਪਾਂਡਵਾਂ ਦੇ ਯੁੱਧ ਦੇ ਆਰੰਭ ਵਿੱਚ ਕ੍ਰਿਸਨ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਕੀਤਾ. ਇਸ ਘਟਨਾ ਦੀ ਯਾਦਗਾਰ ਵਿੱਚ ਹੁਣ ਧਰਮਪ੍ਰੇਮੀਆਂ ਨੇ ਕੁਰੁਛੇਤ੍ਰ ਤਾਲ ਦੇ ਕਿਨਾਰੇ ਆਲੀਸ਼ਾਨ ਗੀਤਾਭਵਨ ਬਣਵਾਇਆ ਹੈ. ਇੱਥੇ ਸ਼੍ਰੀ ਗੁਰੂ ਅਮਰਦੇਵ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਧਾਰੇ ਹਨ. ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ਇਹ ਥਾਂ ਛੀ ਮੀਲ ਪੱਛਮ, ਪਹੋਏ ਵਾਲੀ ਸੜਕ ਦੇ ਕਿਨਾਰੇ ਹੈ....