joshāndhāजोशांदा
ਫ਼ਾ. [جوشاندہ] ਜੋਸ਼ਾਂਦਹ. ਵਿ- ਉਬਾਲਿਆ- ਹੋਇਆ। ੨. ਸੰਗ੍ਯਾ- ਕਾੜਾ੍ਹ. ਕ੍ਵਾਥ.
फ़ा. [جوشاندہ] जोशांदह. वि- उबालिआ- होइआ। २. संग्या- काड़ा्ह. क्वाथ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕਾੜ੍ਹਾ. ਜੋਸ਼ਾਂਦਾ. ਚਾਰ ਤੋਲੇ ਦਵਾ ਵਿੱਚ ਚੌਸਠ ਤੋਲੇ ਪਾਣੀ ਪਾਕੇ ਉਬਾਲਣਾ ਅਤੇ ਉਸ ਦਾ ਚੌਥਾ ਹਿੱਸਾ ਪਾਣੀ ਬਾਕੀ ਰੱਖਣਾ, ਵੈਦ੍ਯਕ ਗ੍ਰੰਥਾਂ ਵਿੱਚ ਕ੍ਵਾਥ ਦੀ ਇਹ ਰੀਤਿ ਦੱਸੀ ਹੈ....