jīvakaजीवक
ਸੰ. ਸੰਗ੍ਯਾ- ਪ੍ਰਾਣਧਾਰੀ। ੨. ਸੇਵਕ. ਨੌਕਰ। ੩. ਸਪੈਲਾ.
सं. संग्या- प्राणधारी। २. सेवक. नौकर। ३. सपैला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਫ਼ਾ. [نوَکر] ਸੰਗ੍ਯਾ- ਚਾਕਰ. ਤਨਖ਼੍ਹਾਹ ਲੈਣ ਵਾਲਾ, ਸੇਵਕ....
ਸੰਗ੍ਯਾ- ਸੱਪ ਰੱਖਣ ਵਾਲਾ. ਸੱਪ ਪਾਲਣ ਵਾਲਾ. "ਇੱਕ ਦ੍ਯੋਸ ਬਿਖੈ ਇਕ ਆਇ ਸਪੈਲਾ." (ਗੁਪ੍ਰਸੂ) ਲਾ ਪ੍ਰਤ੍ਯਯ ਅੰਤ ਲਗਣ ਤੋਂ ਵਾਨ (ਵਾਲਾ) ਅਰਥ ਹੋ ਜਾਂਦਾ ਹੈ. ਜਿਵੇਂ- ਗੁਸੈਲਾ. ਕਟੈਲਾ....