jārhaजाड़
ਸੰਗ੍ਯਾ- ਜੜਾਂ ਦਾ ਸਮੁਦਾਯ। ੨. ਜਟਾ ਦਾ ਸੰਘੱਟ। ੩. ਦੇਖੋ, ਜਾੜ੍ਹਃ
संग्या- जड़ां दा समुदाय। २. जटा दा संघॱट। ३. देखो, जाड़्हः
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰ. ਸੰਗ੍ਯਾ- ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਦੇ ਕੋਸ਼. "ਜਟਾਮੁਕਟੁ ਤਨਿ ਭਸਮ ਲਗਾਈ." (ਭੈਰ ਮਃ ੧) ੨. ਬਿਰਛ ਦਾ ਬਾਰੀਕ ਤਣਾ। ੩. ਟਾਹਣੀ. ਸ਼ਾਖਾ। ੪. ਵੇਦਪਾਠ ਦੀ ਇੱਕ ਰੀਤਿ, ਜਿਸ ਵਿੱਚ ਪਹਿਲੇ ਪੜ੍ਹੇ ਪਦ ਨੂੰ ਦੁਬਾਰਾ ਅਗਲੇ ਪਦ ਨਾਲ ਮਿਲਾਕੇ ਪੜ੍ਹਿਆ ਜਾਂਦਾ ਹੈ....
ਸੰ. ਸੰਗ੍ਯਾ- ਸਮੁਦਾਯ. ਗਰੋਹ. ਟੋਲਾ। ੨. ਆਪੋ ਵਿੱਚੀ ਰਗੜਨ ਦੀ ਕ੍ਰਿਯਾ. ਖਹਿਮ ਖਹਿ। ੩. ਰਥ ਆਦਿ ਦਾ ਪਹੀਆ....