jāmanaजामन
ਦੇਖੋ, ਜਾਮਣ। ੨. ਅ਼. [ذامِن] ਜਾਮਿਨ. ਜਮਾ ਕਰਨ ਵਾਲਾ. ਜੋੜਨਵਾਲਾ। ੩. ਜ਼ਿੰਮਹਵਾਰ। ੪. ਸਹਾਇਕ.
देखो, जामण। २. अ़. [ذامِن] जामिन. जमा करन वाला. जोड़नवाला। ३. ज़िंमहवार। ४. सहाइक.
ਸੰ. जम्बु ਜੰਬੁ. ਸੰਗ੍ਯਾ- ਜਾਮਣੂ. ਇੱਕ ਫਲ, ਜੋ ਵਰਖਾ ਰੁੱਤ ਵਿੱਚ ਪਕਦਾ ਹੈ ਅਤੇ ਖਟਮਿਠਾ ਸ੍ਯਾਹ ਰੰਗ ਦਾ ਹੁੰਦਾ ਹੈ. L. EugeniaJambolana. ਇਸ ਦੀ ਇੱਕ ਜਾਤਿ ਚਿੱਟੀ ਭੀ ਹੈ. ਜਾਮਣ ਦਾ ਸਿਰਕਾ ਬਹੁਤ ਉਮਦਾ ਬਣਦਾ ਹੈ। ੨. ਦੁੱਧ ਜਮਾਉਣ ਦੀ ਲਾਗ। ੩. ਕ੍ਰਿ- ਜਨਮਣਾ. ਜੰਮਣਾ. "ਜਾਮਣੁ ਮਰਣਾ ਦੀਸੈ ਸਿਰਿ ਊਭੌ." (ਮਲਾ ਅਃ ਮਃ ੧)...
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [ذِمّہ وار] ਜਿਮੱਹਵਾਰ. ਸੰਗ੍ਯਾ- ਓਟਣ ਵਾਲਾ. ਜਵਾਬਦਿਹ....
ਵਿ- ਸਹਾਯਕ. ਸਹਾਇਤਾ ਕਰਨ ਵਾਲਾ....