jāchaजाच
ਦੇਖੋ, ਜਾਚਨਾ। ੨. ਜਾਂਚ. ਸੰਗ੍ਯਾ- ਪਰਖ. ਇਮਤਿਹਾਨ। ੩. ਤਹ਼ਿਕ਼ੀਕ਼ਾਤ। ੪. ਵੱਲ. ਤਰਕੀਬ.
देखो, जाचना। २. जांच. संग्या- परख. इमतिहान। ३. तह़िक़ीक़ात। ४. वॱल. तरकीब.
ਸੰ. ਯਾਚਨ. ਮੰਗਣਾ. "ਜਾਚਉ ਸੰਤਰਾਵਲ." (ਬਿਲਾ ਅਃ ਮਃ ੫) ੨. ਮੰਗ. ਯਾਚਨਾ. "ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ." (ਆਸਾ ਅਃ ਮਃ ੫) ੩. ਜਾਂਚਨਾ. ਅਨੁਮਾਨ ਕਰਨਾ. ਅਟਕਲਨਾ। ੪. ਇਮਤਹ਼ਾਨ ਕਰਨਾ. ਪਰਖਣਾ....
ਦੇਖੋ, ਜਾਚ ੨. ਅਤੇ ੩....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਗੀ ਤਰਾਂ ਦੇਖਣ ਦੀ ਕ੍ਰਿਯਾ. ਗੁਣ ਦੋਸ ਦੀ ਪੜਤਾਲ. ਜਾਂਚ. ਦੇਖੋ, ਪਰੀਕ੍ਸ਼ਾ। ੨. ਗੁਣ ਦੋਸ ਜਾਣਨ ਦੀ ਪਹਿਚਾਣ. ਵਿਵੇਕਸ਼ਕਤਿ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਅ਼. [ترکیِب] ਸੰਗ੍ਯਾ- ਮਿਲਾਉਣ ਦਾ ਭਾਵ। ੨. ਜਤਨ. ਉਪਾਯ। ੩. ਰਚਨਾ। ੪. ਸੰਯੋਗ. ਮੇਲ। ੫. ਯੁਕ੍ਤਿ....