jasavālaजसवाल
ਕਟੋਚ ਰਾਜਪੂਤਾਂ ਦੀ ਇੱਕ ਸ਼ਾਖ਼. ਇਸ ਦੀ ਰਾਜਧਾਨੀ "ਜਸਵਾਨ" ਸੀ. ਦੇਖੋ, ਬਾਈਧਾਰ.
कटोच राजपूतां दी इॱक शाख़. इस दी राजधानी "जसवान" सी. देखो, बाईधार.
ਰਾਜਪੂਤ ਗੋਤ੍ਰ. ਕਟੋਚਾਂ ਦੀ ਪਹਿਲਾਂ ਰਾਜਧਾਨੀ ਜਲੰਧਰ ਵਿੱਚ ਸੀ, ਫੇਰ ਕਾਂਗੜਾ ਰਿਆਸਤ ਕ਼ਾਇਮ ਕੀਤੀ. ਕਟੋਚ ਮੰਨਦੇ ਹਨ ਕਿ ਸਭ ਤੋਂ ਪਹਿਲਾ ਰਾਜਾ ਭੂਪਚੰਦ ਦੁਰਗਾ ਦੀ ਭੌਹਾਂ ਵਿੱਚੋਂ ਨਿਕਲੇ ਪਸੀਨੇ ਤੋਂ ਪੈਦਾ ਹੋਇਆ ਸੀ. ਕਾਂਗੜੇ ਦੀ ਰਿਆਸਤ ਬਿਗੜ ਜਾਣ ਪਿੱਛੋਂ ਲੰਬਾਂਗਾਉਂ ਦਾ ਰਾਜਾ ਹੀ ਹੁਣ ਕਟੋਚਾਂ ਵਿੱਚ ਪ੍ਰਧਾਨ ਹੈ. ਗੁਲੇਰ, ਸੀਬਾ, ਨਾਦੌਨ ਦੇ ਰਈਸ ਭੀ ਕਟੋਚ ਗੋਤ੍ਰ ਦੇ ਹਨ. "ਤਬੈ ਕੌਪੀਅੰ ਕਾਂਗੜੇਸੰ ਕਟੋਚੰ." (ਵਿਚਿਤ੍ਰ)...
ਸੰ. ਸ਼ਾਕ. ਸੰਗ੍ਯਾ- ਸਾਗ. ਸਬਜੀ. ਖੇਤੀ. "ਜਲ ਬਿਨ ਸਾਖ ਕੁਮਲਾਵਤੀ." (ਬਾਰਹਮਾਹਾ ਮਾਝ) "ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ." (ਸ. ਫਰੀਦ) ੨. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ." (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। "ਹਰਿਨਾਮ ਮਿਲੈ ਪਤਿ ਸਾਖ." (ਮਾਰੂ ਮਃ ੪) ੩. ਨੇਕ ਸ਼ੁਹਰਤ. "ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ." (ਪਾਰਸਾਵ) ੪. ਸੰ ਸ਼ਾਖਾ. ਦੇਖੋ, ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. "ਤੂੰ ਪੇਡ ਸਾਖ ਤੇਰੀ ਫੂਲੀ." (ਮਾਝ ਮਃ ੫) "ਨਾਮ ਸੁਰਤਰੁ ਸਾਖਹੁ." (ਸਹਸ ਮਃ ੫) ੫. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬. ਬੇਲ। ੭. ਗ੍ਰੰਥ ਦਾ ਹਿੱਸਾ. ਭਾਗ. ਕਾਂਡ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਪਹਾੜ ਦੀਆਂ ਬਾਈ ਧਾਰਾ (Range) ਜਲਧਾਰਾ (ਨਦੀਆਂ) ਕਰਕੇ ਪਹਾੜੀ ਇਲਾਕੇ ਦੇ ਬਣੇ ਹੋਏ ਭੇਦ, ਪਹਾੜੀ ਬਾਈ ਰਿਆਸਤਾਂ ਬਾਈਧਾਰ ਕਰਕੇ ਪ੍ਰਸਿੱਧ ਹਨ. ਇਨ੍ਹਾਂ ਵਿੱਚੋਂ ੧੧. ਜਲੰਧਰ ਦੇ ਹਲਕੇ ਵਿੱਚ ਅਤੇ ੧੧. ਡੂਗਰ ਹਲਕੇ ਵਿੱਚ ਹਨ. ਰਿਆਸਤ ਚੰਬਾ ਦੋਹਾਂ ਹਲਕਿਆਂ ਵਿੱਚ ਹੋਣ ਕਰਕੇ ਦੋਹੀਂ ਪਾਸੀਂ ਗਿਣੀਜਾਂਦੀ ਹੈ. ਇਨ੍ਹਾਂ ਵਿੱਚੋਂ ਬਹੁਤ ਰਿਆਸਤਾਂ ਜੰਮੂ ਦੇ ਇਲਾਕੇ ਵਿੱਚ ਮਿਲ ਗਈਆਂ ਹਨ ਅਰ ਬਹੁਤਿਆਂ ਦੇ ਇਲਾਕੇ ਸਿੱਖਰਾਜ ਸਮੇਂ ਖਾਲਸਾ ਨਾਲ ਸ਼ਾਮਿਲ ਹੋਗਏ ਹਨ. ਕਿਤਨੀਆਂ ਰਿਆਸਤਾਂ ਦੇ ਵੰਸ਼ ਹੁਣ ਗਰੀਬੀ ਦਸ਼ਾ ਵਿੱਚ ਦੇਖੇਜਾਂਦੇ ਹਨ, ਅਰ ਬਹੁਤ ਰਿਆਸਤਾਂ ਦੇ ਨਾਮ ਬਦਲੇ ਗਏ ਹਨ. ਸੰਖ੍ਯਾ ਇਉਂ ਹੈ-#ਹਲਕਾ ਜਲੰਧਰ-#ਚੰਬਾ, ਨੂਰਪੁਰ, ਗੁਲੇਰ, ਦਤਾਰਪੁਰ, ਸੀਬਾ, ਜਸਵਾਨ, ਕਾਂਗੜਾ, ਕੋਟਲੇਹਰ, ਮੰਡੀ, ਸੁਕੇਤ ਅਤੇ ਕੁੱਲੂ.#ਹਲਕਾ ਡੂਗਰ-#ਚੰਬਾ, ਬਸੋਹਲੀ, ਭੱਡੂ, ਮਾਨਕੋਟ, ਬੇਂਹਦ੍ਰਾਲਟਾ, ਜਸਰੋਟਾ, ਸਾਂਬਾ, ਜੰਮੂ, ਚਨੇਨੀ, ਕਸ੍ਟਵਾਰ ਅਤੇ ਭਦ੍ਰਵਾਹ.#ਆਨੰਦਪੁਰ ਵਿੱਚ ਦਸ਼ਮੇਸ਼ ਦੇ ਵਿਰਾਜਣ ਦਾ ਸਮਾਂ ਸਨ ੧੬੭੪ ਤੋਂ ੧੭੦੩ (ਸੰਮਤ ੧੭੩੨- ੬੧) ਤੀਕ ਹੈ. ਦਸ਼ਮੇਸ਼ ਵੇਲੇ ਚੰਬੇ ਦੇ ਰਾਜੇ ਚਤੁਰਸਿੰਘ ਅਤੇ ਉਦੇਸਿੰਘ ਸਨ. ਚਤੁਰਸਿੰਘ ਦਾ ਦੇਹਾਂਤ ਸਨ ੧੬੯੦ ਵਿੱਚ ਹੋਇਆ ਹੈ. ਉਸੇ ਸਾਲ ਉਦੇਸਿੰਘ ਗੱਦੀ ਤੇ ਬੈਠਾ. ਉਦੇਸਿੰਘ ਸਨ ੧੭੨੦ ਵਿੱਚ ਮੋਇਆ.#ਗੁਲੇਰ ਦੇ ਰਾਜੇ ਰਾਜਸਿੰਘ ਅਤੇ ਦਿਲੀਪਸਿੰਘ ਸਨ. ਰਾਜਸਿੰਘ ਦਾ ਦੇਹਾਂਤ ਸਨ ੧੬੯੧ ਵਿੱਚ ਹੋਇਆ, ਇਸ ਪਿੱਛੋਂ ਇਸ ਦਾ ਬੇਟਾ ਦਿਲੀਪਸਿੰਘ ਗੰਦੀ ਪੁਰ ਬੈਠਾ.#ਕੁੱਲੂ ਦਾ ਰਾਜਾ ਬਿਧੀਸਿੰਘ ਸਨ ੧੬੬੩ ਤੋਂ ੧੬੭੪ ਤੀਕ ਰਿਹਾ ਹੈ.#ਰਾਜਾ ਭੀਮਚੰਦ ਕਹਲੂਰੀਆ, ਰਾਜਾ ਕ੍ਰਿਪਾਲਚੰਦ ਕਟੋਚੀਆ, ਰਾਜਾ ਕੇਸਰੀਚੰਦ ਜਸਵਾਲੀਆ, ਰਾਜਾ ਸੁਖਦਿਆਲ ਜਸਰੋਟੀਆ, ਰਾਜਾ ਹਰੀਚੰਦ ਹਿੰਡੂਰੀਆ, ਰਾਜਾ ਪ੍ਰਿਥੀਚੰਦ ਡਢਵਾਲੀਆ, ਰਾਜਾ ਫਤੇਸ਼ਾਹ ਸ੍ਰੀ ਨਗਰੀਆ, ਇਹ ਪਹਾੜੀ ਰਾਜੇ ਸਨ, ਜਿਨ੍ਹਾਂ ਨਾਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਕਈ ਯੁੱਧ ਹੋਏ....