chhalāछॱला
ਸੰਗ੍ਯਾ- ਥੇਵੇ ਬਿਨਾ ਮੁੰਦਰੀ. ਉਹ ਅੰਗੂਠੀ, ਜਿਸ ਦੇ ਥੇਵਾ ਨਹੀਂ.
संग्या- थेवे बिना मुंदरी. उह अंगूठी, जिस दे थेवा नहीं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਮੁਦ੍ਰਿਕਾ. ਸੰਗ੍ਯਾ- ਮੁਹਰਛਾਪ. ਉਹ ਛਾਪ, ਜਿਸ ਪੁਰ ਅੱਖਰ ਖੁਦੇ ਹੋਣ। ੨. ਅੰਗੂਠੀ. "ਮਧੁਸੂਦਨੁ ਕਰ ਮੁੰਦਰੀ ਪਹਿਰੈ." (ਆਸਾ ਮਃ ੧) ੩. ਰੁਪਯਾ. ਸਿੱਕਹ....
ਸੰਗ੍ਯਾ- ਅੰਗੂਠੇ ਤੇ ਪਹਿਰਾਇਆ ਗਹਿਣਾ. ਆਰਸੀ। ੨. ਛਾਪ. ਮੁੰਦਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਛਾਪ ਵਿੱਚ ਜੜਿਆ ਹੋਇਆ ਨਗੀਨਾ. "ਥੇਵਾ ਅਚਰਜ ਲਾਇਆ ਰੇ." (ਆਸਾ ਮਃ ੫) ਇੱਥੇ ਥੇਵਾ ਆਤਮਗ੍ਯਾਨ ਹੈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...