chhērhī, chhērhūछेड़ी, छेड़ू
ਵਿ- ਛੇੜਨ ਵਾਲਾ। ੨. ਸੰਗ੍ਯਾ- ਪਸ਼ੂਆਂ ਨੂੰ ਹੱਕਣ ਵਾਲਾ ਪਾਲੀ, ਜੋ ਚਰਾਉਣ ਲਈ ਬਾਹਰ ਛੇੜ (ਵੱਗ) ਨੂੰ ਜਾਂਦਾ ਹੈ.
वि- छेड़न वाला। २. संग्या- पशूआं नूं हॱकण वाला पाली, जो चराउण लई बाहर छेड़ (वॱग) नूं जांदा है.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪਾਲਨ ਕੀਤੀ. "ਅਨਿਕ ਜਤਨ ਕਰਿ ਕਾਇਆ ਪਾਲੀ." (ਗਉ ਕਬੀਰ) ੨. ਕ੍ਰਿ. ਵਿ- ਪੱਲੇ. ਲੜ. "ਲਾਵੈ ਆਪਨ ਪਾਲੀ." (ਧਨਾ ਮਃ ੪) ਆਪਣੇ ਲੜ ਲਾਵੈ। ੩. ਸੰਗ੍ਯਾ- ਮਗਧ ਦੇਸ਼ ਦੀ ਪੁਰਾਣੀ ਪ੍ਰਾਕ੍ਰਿਤ ਭਾਸਾ, ਜਿਸ ਦਾ ਜਨਮ ਸੰਸਕ੍ਰਿਤ ਤੋਂ ਹੋਇਆ, ਇਸ ਦਾ ਪ੍ਰਚਾਰ ਹੋਣ ਲੰਕਾ Ceylon ਵਿੱਚ ਕੁਝ ਪਾਇਆ ਜਾਂਦਾ ਹੈ. ਬੌੱਧ ਧਰਮ ਦੇ ਬਹੁਤ ਗ੍ਰੰਥ ਇਸ ਭਾਸਾ ਵਿੱਚ ਲਿਖੇ ਹੋਏ ਹਨ. ਪਾਲੀ ਦਾ ਕੋਸ਼ R. C. Chilzers ਦਾ ਬਣਾਇਆ ਉੱਤਮ ਹੈ। ੪. ਸੰ. पालिन ਵਿ- ਪਾਲਨ ਕਰਤਾ. ਪਰਵਰਿਸ਼ ਕਰਨ ਵਾਲਾ। ੫. ਸੰਗ੍ਯਾ- ਪਸ਼ੂਆਂ ਦਾ ਰਾਖਾ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਦੇਖੋ, ਛੇਰ ੩। ੨. ਛੇੜਨ ਦਾ ਭਾਵ....
ਦੇਖੋ, ਬੰਗ....