chūlāचूला
ਦੇਖੋ, ਚੂਲ। ੨. ਪੱਟ ਅਤੇ ਉਦਰ ਦੀ ਸੰਧੀ. ਪੱਟ ਦਾ ਜੋੜ. ਚੂਕਣਾ। ੩. ਦੇਖੋ, ਚੂਲ੍ਹਾ.
देखो, चूल। २. पॱट अते उदर दी संधी. पॱट दा जोड़. चूकणा। ३. देखो, चूल्हा.
ਸੰਗ੍ਯਾ- ਤਖ਼ਤੇ ਦਾ ਪਤਲਾ ਸਿਰਾ, ਜੋ ਸਰਦਲ ਦੇ ਛੇਕ ਵਿੱਚ ਧੁਰ ਦੀ ਤਰਾਂ ਫਸਿਆ ਰਹਿੰਦਾ ਹੈ. ਤਖ਼ਤੇ ਦਾ ਹੇਠਲਾ ਉਹ ਭਾਗ, ਜੋ ਟੇਟੂਏ ਪੁਰ ਟਿਕਦਾ ਹੈ. ਚੂਥੀ। ੨. ਦੇਖੋ, ਚੂਲ੍ਹ। ੩. ਸੰ. ਸ਼ਿਖਾ. ਚੋਟੀ. ਬੋਦੀ....
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਦੇਖੋ, ਸੰਧਿ....
ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ....
ਕ੍ਰਿ- ਭੁੱਲਣਾ। ੨. ਸਮਾਪਤ ਹੋਣਾ. ਖ਼ਤਮ ਹੋਣਾ. "ਚੂਕਾ ਆਵਣੁ ਜਾਣੁ." (ਵਾਰ ਸੋਰ ਮਃ ੩) "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੩. ਔਸਾਨ ਦਾ ਅਭਾਵ ਹੋਣਾ. "ਪਛੋਤਾਵਾ ਨ ਮਿਲੈ ਜਬ ਚੂਕੈਗੀ ਸਾਰੀ." (ਤਿਲੰ ਮਃ ੧) ੪. ਦੇਖੋ, ਚੂਲਾ ੨....
ਸੰ. चूल्ह ਅਤੇ चूल्ही ਸੰਗ੍ਯਾ- ਰਸੋਈਘਰ ਵਿੱਚ ਅੱਗ ਮਚਾਉਣ ਦਾ ਅਸਥਾਨ. "ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ." (ਆਸਾ ਕਬੀਰ)...