chitavanaचितवन
ਸੰਗ੍ਯਾ- ਚਿੰਤਨ. ਵਿਚਾਰ. ਧ੍ਯਾਨ. "ਚਿਤਵਉ ਚਰਨਾਰਬਿੰਦ." (ਕਾਨ ਮਃ ੫) ੨. ਦੇਖਣਾ. ਤੱਕਣਾ. ਅਵਲੋਕਨ। ੩. ਨਿਗਾਹ. ਦ੍ਰਿਸ੍ਟਿ.
संग्या- चिंतन. विचार. ध्यान. "चितवउ चरनारबिंद." (कान मः ५) २. देखणा. तॱकणा. अवलोकन। ३. निगाह. द्रिस्टि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸਮਰਣ. ਵਿਚਾਰ. ਧ੍ਯਾਨ. "ਸੁਭਚਿੰਤਨ ਗੋਬਿੰਦਰਮਣ." (ਵਾਰ ਗੂਜ ੨. ਮਃ ੫)...
ਦੇਖੋ, ਬਿਚਾਰ....
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਚਿਤਵਨ ਕਰੋ. ਧ੍ਯਾਨ ਕਰੋ. "ਚਿਤਿ ਚਿਤਵਉ ਚਰਣਾਰਬਿੰਦ." (ਬਾਵਨ) ੨. ਚਿਤਵਉਂ. ਚਿੰਤਨ ਕਰਦਾ ਹਾਂ....
ਚਰਣਕਮਲ. ਦੇਖੋ, ਚਰਣਾਰਵਿੰਦ. "ਚਰਨਾਰਬਿੰਦ ਬਸਾਇ ਹਿਰਦੈ." (ਸਾਰ ਮਃ ੫)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਸੰ. ਅਵਲੋਕਨ. ਦੇਖਣ ਦੀ ਕ੍ਰਿਯਾ। ਨਿਹਾਰਨ. "ਕਰਿ ਕਿਰਪਾ ਪ੍ਰਭੁ ਨਦਰਿ ਅਵਲੋਕਨ." (ਆਸਾ ਮਃ ੫) "ਅਵਲੋਕ੍ਯਾ ਬ੍ਰਹਮ ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ) ੨. ਜਾਂਚ. ਪੜਤਾਲ. ਪਰਖਣਾ....
ਦੇਖੋ, ਨਿਗਹ....