chāvada, chāvadāचावड, चावडा
ਦੇਖੋ, ਚਾਮੁੰਡਾ.
देखो, चामुंडा.
ਸੰ. चामुण्डा ਸੰਗ੍ਯਾ- ਚੰਡ ਮੁੰਡ ਨੂੰ ਮਾਰਨ ਵਾਲੀ ਦੁਰਗਾ। ੨. ਚੰਡ ਅਤੇ ਮੁੰਡ ਦੋ ਰਾਖਸਾਂ ਨੂੰ ਮਾਰਨ ਲਈ ਦੁਰਗਾ ਦੇ ਮੱਥੇ ਵਿੱਚੋਂ ਉਤਪੰਨ ਹੋਈ ਇੱਕ ਦੇਵੀ. ਮਾਰਕੰਡੇਯ ਪੁਰਾਣ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ ਕਿ ਦੁਰਗਾ ਦੇ ਤਿਉੜੀ ਪਏ ਮੱਥੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ, ਜਿਸ ਦੀ ਸ਼ਕਲ ਕਾਲੀ ਅਤੇ ਡਰਾਉਣੀ ਸੀ, ਇਸ ਦੇ ਇੱਕ ਹੱਥ ਤਲਵਾਰ ਅਤੇ ਇੱਕ ਵਿੱਚ ਫਾਹੀ ਅਰ ਮੋਢੇ ਤੇ ਇੱਕ ਭਾਰੀ ਗਦਾ ਸੀ. ਗਲ ਵਿੱਚ ਮੁੰਡਾਂ ਦੀ ਮਾਲਾ, ਸ਼ਰੀਰ ਤੇ ਹਾਥੀ ਦੀ ਖੱਲ, ਮੂੰਹ ਭਯਾਨਕ ਅੱਡਿਆ ਹੋਇਆ, ਜ਼ੁਬਾਨ ਬਾਹਰ ਨਿਕਲੀ ਹੋਈ, ਅੱਖੀਆਂ ਲਾਲ ਅਤੇ ਕਿਲਕਾਰੇ ਮਾਰ ਰਹੀ ਸੀ. ਇਸ ਵੇਲੇ ਇਸ ਨੇ ਦੋਹਾਂ ਦੈਤਾਂ ਨੂੰ ਮਾਰ ਲਿਆ ਤਾਂ ਉਨ੍ਹਾਂ ਦੇ ਸਿਰ ਦੁਰਗਾ ਪਾਸ ਲੈ ਗਈ, ਜਿਸ ਤੋਂ ਦੁਰਗਾ ਨੇ ਪ੍ਰਸੰਨ ਹੋ ਕੇ ਇਸ ਦਾ ਨਾਮ "ਚਾਮੁੰਡਾ" ਰੱਖ ਦਿੱਤਾ.#ਚੰਬੇ ਦੇ ਰਾਜ ਵਿੱਚ ਸਿੰਧਾਲ ਗ੍ਰਾਮ ਪਾਸ ਚਾਮੁੰਡਾ ਦਾ ਵਡਾ ਪ੍ਰਸਿੱਧ ਮੰਦਿਰ ਹੈ, ਜਿਸ ਥਾਂ ਬਹੁਤ ਪਸ਼ੂ ਬਲੀ ਦਿੱਤੇ ਜਾਂਦੇ ਹਨ। ੩. ਯੋਗਿਨੀ। ੪. ਇਲ੍ਹ. ਚੀਲ੍ਹ। ੫. ਗਿਰਝ. ਗਿੱਧ....