chatvara, chatavaraचत्वर, चतवर
ਸੰ. ਸੰਗ੍ਯਾ- ਚੌਂਤਰਾ. ਥੜਾ। ੨. ਚੌਰਾਹਾ. ਚੁਰਸਤਾ। ੩. ਹੋਮ ਵਾਸਤੇ ਸਾਫ਼ ਕੀਤਾ ਹੋਇਆ ਥਾਂ। ੪. ਚਤ੍ਵਾਰ. ਚਾਰ. ਚਹਾਰ.
सं. संग्या- चौंतरा. थड़ा। २. चौराहा. चुरसता। ३. होम वासते साफ़ कीता होइआ थां। ४. चत्वार. चार. चहार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ੍ਥੰਡਿਲ. ਚੌਤਰਾ. ਚਬੂਤਰਾ....
ਸੰ. ਚਤੁਸ੍ਪਥ. ਸੰਗ੍ਯਾ- ਉਹ ਥਾਂ, ਜਿੱਥੇ ਚਾਰ ਰਾਹ ਇਕੱਠੇ ਹੋਣ....
ਸੰ. ਸੰਗ੍ਯਾ- ਘੀ। ੨. ਦੇਵਤਾ ਵਾਸਤੇ ਘੀ ਆਦਿਕ ਸਾਮਗ੍ਰੀ ਦਾ ਅਗਨੀ ਵਿੱਚ ਪਾਉਣਾ. ਹਵਨ. "ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੈ ਬਿਕਾਰ." (ਗਉ ਮਃ ੫)#ਰਿਗ ਅਤੇ ਯਜੁਰ ਵੇਦ ਵਿੱਚ ਹੋਮ ਦੀ ਬਹੁਤ ਮਹਿਮਾ ਹੈ. ਬਾਈਬਲ ਵਿੱਚ ਭੀ ਹੋਮ ਧਰਮ ਦਾ ਅੰਗ ਹੈ. ਦੋਖ, Ex. ਕਾਂਡ ੨੯. ਆਇਤ ੧੩. ਅਤੇ ੧੮। ੩. ਬਲਿਦਾਨ. ਭੇਟਾ ਦਾ ਅਰਪਨਾ. "ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ." (ਅਕਾਲ) ਜਲ ਨੂੰ ਭੇਟਾ ਦੇਣੀ ਅਤੇ ਅਗਨੀ ਤਥਾ ਪਵਨ ਨੂੰ ਬਲਿਦਾਨ ਅਰਪਨਾ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. चतसृ- चात्वार ਚਤਸ੍ਰਿ- ਚਤ੍ਵਾਰ. ਚਾਰ. ਚਹਾਰ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਫ਼ਾ. [چہار] ਸੰਗ੍ਯਾ- ਚਾਰ. ਸੰ. ਚਤ੍ਵਾਰ੍....