chakhanā, chakhanāचखणा, चखना
ਕ੍ਰਿ- ਸੁਆਦ (ਚਸ) ਲੈਣਾ. "ਚਖਿ ਅਨਦ ਪੂਰਨ ਸਾਦ." (ਬਿਲਾ ਅਃ ਮਃ ੫)
क्रि- सुआद (चस) लैणा. "चखि अनद पूरन साद." (बिला अः मः ५)
ਸੰ. ਸ੍ਵਾਦ (ਦੇਖੋ, ਸ੍ਵਦ੍ ਧਾ) ਸੰਗ੍ਯਾ- ਰਸ. ਜਾਯਕ਼ਾ. "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧)...
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਕ੍ਰਿ. ਵਿ- ਚੱਖਕੇ. ਦੇਖੋ, ਚਖਣਾ....
ਸੰ. ਸੰਗ੍ਯਾ. ਆਨੰਦ. ਪ੍ਰਸੰਨਤਾ. ਖ਼ੁਸ਼ੀ. "ਅਨਦ ਸੂਖ ਮੰਗਲ ਬਨੇ." (ਬਿਲਾ ਮਃ ੫) ੨. ਸੁਖ। ੩. ਦੇਖੋ, ਅਣਦ....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸੰਗ੍ਯਾ- ਸ੍ਵਾਦ. ਰਸ. "ਸਾਦ ਕਰਿ ਸਮਧਾ ਤ੍ਰਿਸਨਾ ਘਿਉ." (ਮਲਾ ਮਃ ੧) "ਸਾਦਹੁ ਵਧਿਆ ਰੋਗੁ." (ਵਾਰ ਸੂਹੀ ਮਃ ੩) ੨. ਭਾਵ- ਸਿੱਧਾਂਤ. "ਪੰਡਿਤ ਪੜਹਿ ਸਾਦ ਨ ਪਾਵਹਿ." (ਮਾਝ ਅਃ ਮਃ ੩) ੩. ਸੰ. साद ਸੰਗ੍ਯਾ- ਤਬਾਹੀ. ਬਰਬਾਦੀ। ੪. ਫ਼ਾ. [شاد] ਸ਼ਾਦ. ਖ਼ੁਸ਼. ਪ੍ਰਸੰਨ. "ਖਸਮ ਨ ਪਾਏ ਸਾਦ." (ਵਾਰ ਆਸਾ) ਮਾਲਿਕ ਨੂੰ ਖ਼ੁਸ਼ ਨਹੀਂ ਪਾਉਂਦਾ। ੫. ਦੇਖੋ, ਸਅ਼ਦ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....