chauraचउर
ਦੇਖੋ, ਚਾਮਰ. ਦੇਖੋ, ਚਉਰਢੂਲ। ੨. ਦਿਸ਼ਾ. ਓਰ. ਤਰਫ਼. "ਸਭਨਾਂ ਚਉਰਾਂ ਵਿਖੇ ਆਸਣ ਥਾਪੇ." (ਮਗੋ)
देखो, चामर. देखो, चउरढूल। २. दिशा. ओर. तरफ़. "सभनां चउरां विखे आसण थापे." (मगो)
ਸੰਗ੍ਯਾ- 'ਚਮਰੀ' ਗਊ ਦੀ ਪੂਛ ਦੇ ਰੋਮਾਂ ਦਾ ਗੁੱਛਾ. ਚੌਰ। ੨. ਇੱਕ ਛੰਦ. ਇਸ ਦਾ ਨਾਮ "ਸੋਮਵੱਲਰੀ" ਅਤੇ "ਤੂਣ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਦੇ ਕ੍ਰਮ ਅਨੁਸਾਰ ੧੫. ਅੱਖਰ, ਅਥਵਾ ਪ੍ਰਤਿ ਚਰਣ- ਰ, ਜ, ਰ, ਜ, ਰ. , , , , .#ਉਦਾਹਰਣ-#ਸਸ੍ਤ੍ਰ ਅਸ੍ਤ੍ਰ ਲੈ ਸਕੋਪ ਬੀਰ ਬੋਲਕੈ ਸਬੈ,#ਕੋਪ ਓਪ ਦੈ ਹਠੀ ਸੁ ਧਾਯਕੈ ਪਰੇ ਤਬੈ,#ਕਾਨ ਕੇ ਪ੍ਰਮਾਨ ਬਾਨ ਤਾਨ ਤਾਨ ਛੋਰਹੀਂ,#ਜੂਝ ਜੂਝਕੈ ਮਰੈਂ ਨ ਨੈਕ ਮੁੱਖ ਮੋਰਹੀਂ. (ਕਲਕੀ)#੩. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਚਾਮਰ ਸੇ ਰਣ ਚਿੱਛੁਰ ਸੇ." (ਵਿਚਿਤ੍ਰ) ੪. ਦਸਮ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਭਾਈ ਸੁੱਖਾ ਸਿੰਘ ਨੇ ਚਰਮ ਦੀ ਥਾਂ ਚਾਮਰ ਸ਼ਬਦ ਵਰਤਿਆ ਹੈ. "ਲਯੋ ਤਬੈ ਚੁਕਾਇ ਨਾਥ ਤੌਨ ਜਾਨ ਚਾਮਰੰ." ਉਸ ਦਾ ਚਮੜਾ ਉਠਵਾਲਿਆ....
ਸੰਗ੍ਯਾ- ਚੌਰ (ਚਾਮਰ) ਦਾ ਢੋਰਨ (ਫਿਰਣਾ). ਚੌਰ ਫੇਰਣ ਦਾ ਭਾਵ. "ਚਉਰਢੂਲ ਜਾਂਚੈ ਹੈ ਪਵਣੁ." (ਮਲਾ ਨਾਮਦੇਵ)...
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਅ਼. [طرف] ਸੰਗ੍ਯਾ- ਦਿਸ਼ਾ। ੨. ਕਿਨਾਰਾ. ਪਾਸਾ। ੩. ਪੱਖ. ਪਾਸਦਾਰੀ. "ਤਰਫ ਜਿਣੈ ਸਤਭਾਉ ਦੇ." (ਵਾਰ ਸੂਹੀ ਮਃ ੨)...
ਵਿੱਚ. ਅੰਦਰ। ੨. ਦੇਖੋ, ਵਿਸਯ ੨....
ਸੰ. ਆਸਨ. ਸੰਗ੍ਯਾ- ਸ੍ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw....