galāगॱला
ਦੇਖੋ, ਗਲਾ ੭.
देखो, गला ७.
ਸੰਗ੍ਯਾ- ਗ੍ਰੀਵਾ. ਗਲ. ਗਰਦਨ. "ਗਲਾ ਬਾਂਧਿ ਦੁਹਿਲੇਇ ਅਹੀਰ." (ਸਾਰ ਨਾਮਦੇਵ) ੨. ਗੱਲ (ਬਾਤ) ਦਾ ਬਹੁਵਚਨ. ਗੱਲਾਂ. "ਗਲਾ ਕਰੇ ਘਣੇਰੀਆ." (ਵਾਰ ਆਸਾ ਮਃ ੨) ੩. ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ "ਗਲਾ ਪਿਟਨਿ ਸਿਰੁ ਖੁਹੇਨਿ." (ਸਵਾ ਮਃ ੧) ੪. ਓਲਾ. ਗੜਾ. ਹਿਮਉਪਲ. "ਗਲਿਆਂ ਸੇਤੀ ਮੀਹ ਕੁਰੁੱਤਾ." (ਭਾਗੁ) ੫. ਮੋਰੀ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬. ਅੰਨ ਦਾ ਉਤਨਾ ਪ੍ਰਮਾਣ, ਜੋ ਖਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆਸਕੇ. ੭. ਅ਼. [غلہ] ਗ਼ੱਲਹ. ਅਨਾਜ. ਦਾਣਾ. ਅੰਨ. "ਗਲਾ ਪੀਹਾਵਣੀ." (ਭਾਗੁ) ੮. ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. "ਫਿਟਾ ਵਤੈ ਗਲਾ." (ਵਾਰ ਮਾਝ ਮਃ ੧) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ....