gobhaगोभ
ਸੰਗ੍ਯਾ- ਅੰਕੁਰ. ਗੋ (ਪ੍ਰਿਥਿਵੀ) ਨੂੰ ਭੇਦਨ ਕਰਕੇ ਜੋ ਨਿਕਲੇ. ਨਵੀਂ ਨਿਕਲੀ ਲਗਰ.
संग्या- अंकुर. गो (प्रिथिवी) नूं भेदन करके जो निकले. नवीं निकली लगर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)...
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰਗ੍ਯਾ- ਪਾੜਨਾ. ਚੀਰਨਾ। ੨. ਵਿੰਨ੍ਹਣਾ. ਵੇਧਨ। ੩. ਦਸ੍ਤਾਵਰ ਦਵਾਈ. ਜੁਲਾਬ ਦੀ ਔਸਧ। ੪. ਦੇਖੋ, ਭਿਦ੍ਰ ਧਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਸ਼ਾਖਾ. ਟਹਣੀ। ੨. ਇੱਕ ਸ਼ਿਕਾਰੀ ਪੰਛੀ. ਦੇਖੋ, ਲਗੜ....