gajadhasaगजदस
ਦੇਖੋ, ਗਜਨਵ.
देखो, गजनव.
ਗਉੜੀ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਗਜਨਵ ਗਜਦਸ ਗਜਇਕੀਸ ਪੁਰੀਆ ਏਕ ਤਨਾਈ,#੨. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ,#੩. ਗਈ ਬੁਨਾਵਨ ਮਾਹੋ. ਘਰ ਛੋਡਿਐ ਜਾਇ ਜੁਲਾਹੋ,#੪. ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ,#੫. ਜਉ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ,#੬. ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?#੭. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ.#੮. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰੁ ਰਹੀ ਉਰਝਾਈ,#੯. ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ. (੫੪)#ਭਾਵ#੩. ਜਦ ਜੁਲਾਹਾ (ਲਿੰਗਸ਼ਰੀਰ ਦਾ ਅਭਿਮਾਨੀ ਜੀਵ) ਘਰ (ਦੇਹ) ਛੱਡਕੇ ਜਾ ਰਿਹਾ ਸੀ, ਤਦ ਮਾਹਰੂ (ਸੰਸਕਾਰਾਤਮਕ ਵ੍ਰਿੱਤਿ) ਤਾਣੀ ਤਣਵਾਉਣ ਲਈ ਪਹੁਚੀ ਅਰਥਾਤ- ਦੂਜਾ ਸ਼ਰੀਰ ਰਚਣ ਲਈ ਪ੍ਰਵ੍ਰਿੱਤ ਹੋਈ.#੧. ਨੌ ਗਜ (ਨੌ ਗੋਲਕ) ਦਸ ਰਾਜ (ਦਸ ਇੰਦ੍ਰਿਯ) ਇੱਕੀ ਗਜ (ਪੰਜ ਤਤ੍ਵ, ਪੰਜ ਵਿਸਯ, ਦਸ ਪ੍ਰਾਣ ਅਤੇ ਅੰਤਹਕਰਣ) ਇਹ ਪੂਰੀ ਚਾਲੀ ਗਜ ਦੀ ਤਾਣੀ ਤਣੀ.#੨. ਸੱਠ (ਨਾੜੀਆਂ) ਨੌ ਟੋਟੇ (ਸ਼ਰੀਰ ਦੇ ਨੌ ਪ੍ਰਧਾਨ ਜੋੜ) ਤਾਣੇ ਦਾ ਸੂਤ, ਬਹੱਤਰ (ਪ੍ਰਧਾਨ ਨਾੜੀਆਂ) ਪੇਟਾ ਲਾਇਆ.#੪. ਕੀ ਇਹ (ਸ਼ਰੀਰਰੂਪ) ਤਾਣੀ ਗਜਾਂ ਨਾਲ ਮਿਣੀ ਅਤੇ ਤੋਲੀ ਹੋਈ ਨਹੀਂ ਹੈ? ਇਸ ਦੀ ਢਾਈ ਸੇਰ ਪਾਣ (ਨਿਤ੍ਯ ਦੀ ਖ਼ੁਰਾਕ) ਹੈ.#੫. ਜੇ ਛੇਤੀ ਪਾਣ ਨਾ ਮਿਲੇ ਤਾਂ ਜੁਲਾਹਾ ਘਰ ਢਾਹ ਦੇਣ ਲਈ ਝਗੜਾ ਕਰਦਾ ਹੈ. ਭਾਵ- ਦੇਹ ਤ੍ਯਾਗਣ ਵਾਸਤੇ ਲਿੰਗਸ਼ਰੀਰ ਤਿਆਰ ਹੁੰਦਾ ਹੈ.#੬. ਹੇ ਮਾਲਕ ਤੋਂ ਉਲਟ ਜਾਣ ਵਾਲੀ! ਦਿਨੇ ਕਿਉਂ ਵੇਹਲੀ ਬੈਠੀ ਹੈਂ? ਇਹ ਵੇਲਾ ਫਿਰ ਕਦੋਂ ਮਿਲਣਾ ਹੈ?#੭. ਕੂੰਡਿਆਂ (ਪਦਾਰਥਾਂ) ਵਿੱਚ ਨਲੀਆਂ (ਵਾਸਨਾ) ਭਿੱਜੀਆਂ ਛੱਡਕੇ ਜੁਲਾਹਾ ਖਿਝਕੇ ਚਲਣ ਨੂੰ ਤਿਆਰ ਹੈ.#੮. ਖਾਲੀ ਨਲਕੀ (ਪ੍ਰਾਣਨਾੜੀ) ਵਿੱਚੋਂ ਤੰਤੁ (ਸ੍ਵਾਸ) ਨਹੀਂ ਨਿਕਲਦਾ, ਨਾ ਤਰੁ (ਪ੍ਰਾਣਗ੍ਰੰਥਿ) ਲਪੇਟੀ ਰਹੀ ਹੈ.#੯. ਹੇ ਬੇਚਾਰੀ ਮਾਹੋ! ਪਸਾਰ ਛੱਡਕੇ ਇੱਛਾ (ਈਹਾ) ਰਹਿਤ ਹੋਜਾ, ਕਬੀਰ ਤੈਨੂੰ ਸਮਝਾਕੇ ਆਖਦਾ ਹੈ....