khadharaखॱदर
ਸੰਗ੍ਯਾ- ਇੱਕ ਪ੍ਰਕਾਰ ਦਾ ਖਰਦਰਾ ਵਸਤ੍ਰ, ਜੋ ਦੇਸੀ ਜੁਲਾਹਿਆਂ ਦਾ ਬੁਣਿਆ ਹੁੰਦਾ ਹੈ.
संग्या- इॱक प्रकार दा खरदरा वसत्र, जो देसी जुलाहिआं दा बुणिआ हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਵਿ- ਖੁਰਦੜਾ. ਖਾਰਵਾਲਾ. ਖ਼ਾਰਦਾਰ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਦੇਸ਼ੀਯ. ਵਿ- ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸ੍ਵਦੇਸ਼ੀ। ੩. ਦੇਵਸੀ ਦਾ ਸੰਖੇਪ. "ਦੇਸੀ ਰਿਜਕੁ ਸੰਬਾਹਿ." (ਸੂਹੀ ਅਃ ਮਃ ੩) ੪. ਹਿੰ. ਸੰਗ੍ਯਾ- ਸੰਨਤ. ਇਸ਼ਾਰਾ. "ਤੁਹਿ ਦੇਖਤ ਦੇਸੀ ਉਂਹਿ ਦਈ." (ਚਰਿਤ੍ਰ ੧੪੮)...
ਹੁਤੋ. ਹੋਤਾ. ਹੋਣ ਦਾ ਭੂਤਕਾਲ....