kholāखोला
ਸੰਗ੍ਯਾ- ਬਿਨਾ ਛੱਤ, ਢੱਠੀਆਂ ਕੰਧਾਂ ਦਾ ਕੋਠਾ। ੨. ਕਾਣਾ. ਏਕਾਕ੍ਸ਼ੀ। ੩. ਹੱਡੀਆਂ ਦਾ ਪਿੰਜਰ.
संग्या- बिना छॱत, ढॱठीआं कंधां दा कोठा। २. काणा. एकाक्शी। ३. हॱडीआं दा पिंजर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਦੇਖੋ, ਕੋਸ੍ਠ. "ਕੋਠੇ ਮੰਡਪ ਮਾੜੀਆ." (ਵਾਰ ਆਸਾ) ੨. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. "ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ." (ਨਾਪ੍ਰ)...
ਦੇਖੋ, ਕਾਣ ੫। ੨. ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ ੩. ਨਾਮਦੇਵ ਨੇ ਧਰਮ ਅਤੇ ਵਿਹਾਰ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, "ਹਿੰਦੂ ਅੰਨਾ ਤੁਰਕੂ ਕਾਣਾ." (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਦੁਨੀਆਂ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁਸ੍ਟੀ ਮੱਕੇ ਦੀ ਗੋਸਟ (ਗੋਸ੍ਠਿ) ਵਿੱਚ ਭੀ ਹੈ-#"ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ,#ਕਾਣੇ ਦਾ ਛਡ ਸੰਗ ਤੂੰ ਅੰਧੇ ਨਾਲ ਨ ਪਾਇ,#ਨਾਨਕ ਕਲਿ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ,#ਅਗਨਿਤ ਲੰਘੇ ਉੱਮਤੀ ਸੱਚ ਨਾਮ ਪਰਧਾਨ."#ਅਤ੍ਰਿ ਸਿਮ੍ਰਿਤ ਦੇ ਸ਼ਃ ੩੪੮ ਵਿੱਚ ਲਿਖਿਆ ਹੈ ਕਿ ਵੇਦ ਅਤੇ ਸਿਮ੍ਰਿਤਿ ਦਾ ਗ੍ਯਾਨੀ ਸੁਜਾਖਾ ਹੈ, ਜਿਸ ਨੂੰ ਇੱਕ ਦਾ ਗ੍ਯਾਨ ਨਹੀਂ ਉਹ ਕਾਣਾ ਹੈ ਜੋ ਦੋਹਾਂ ਤੋਂ ਬਿਨਾ ਹੈ ਉਹ ਅੰਧਾ ਹੈ....
ਸੰ. पिञ्जर. ਵਿ- ਪੀਲਾ. ਜ਼ਰਦ। ੨. ਸੰ. पिञ्जर. ਪੰਜਰ. ਸੰਗ੍ਯਾ- ਪੰਛੀ ਦੇ ਰੱਖਣ ਦਾ ਪਿੰਜਰਾ. "ਤੂੰ ਪਿੰਜਰੁ ਹਉ ਸੂਅਟਾ ਤੋਰ." (ਗਉ ਕਬੀਰ) ੩. ਦੇਹ ਦਾ ਢਾਂਚਾ. ਹੱਡੀਆਂ ਦਾ ਕਰਁਗ Skelton. "ਕਾਗਾ! ਚੂੰਡਿ ਨ ਪਿੰਜਰਾ." (ਸ. ਫਰੀਦ) ੪. ਭਾਵ- ਦੇਹ. ਸ਼ਰੀਰ. "ਜਿਸ ਪਿੰਜਰ ਮੈ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ." (ਵਾਰ ਸ੍ਰੀ ਮਃ ੨)...